ਚੰਗੀਗੜ੍ਹ (ਬਿਊਰੋ) - ਪੰਜਾਬੀ ਗਾਇਕ ਕਮਲ ਖ਼ਾਨ ਆਪਣੀ ਦਰਦ ਭਰੀ ਆਵਾਜ਼ 'ਚ ਨਵਾਂ ਗੀਤ 'Tanhaiyan' ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਗਏ ਹਨ। ਜੀ ਹਾਂ ਇੱਕ ਵਾਰ ਫਿਰ ਤੋਂ ਸੈਡ ਸੌਂਗ ਨਾਲ ਉਹ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਏ। ਇਹ ਗੀਤ ਉਨ੍ਹਾਂ ਲੋਕਾਂ ਦੇ ਦਿਲ 'ਤੇ ਮੱਲ੍ਹਮ ਲਗਾ ਰਿਹਾ ਹੈ, ਜਿਨ੍ਹਾਂ ਨੇ ਪਿਆਰ 'ਚ ਧੋਖਾ ਖਾਇਆ ਹੈ।
ਜੇ ਗੱਲ ਕਰੀਏ ਕਮਲ ਖ਼ਾਨ ਦੇ ਗੀਤ 'ਤਨਹਾਈਆਂ' ਦੇ ਬੋਲਾਂ ਦੀ ਤਾਂ ਉਹ ਮਿੰਟੂ ਹੇਅਰ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਟਰੈਂਡਿੰਗ ਬੁਆਜ਼ ਵਲੋਂ ਤਿਆਰ ਕੀਤਾ ਗਿਆ। Raweye ਨੇ ਇਸ ਗੀਤ ਦੀ ਮਿਊਜ਼ਿਕ ਵੀਡੀਓ ਨੂੰ ਤਿਆਰ ਕੀਤਾ। ਵੀਡੀਓ 'ਚ ਸੁਰਭੀ ਮਹੇਂਦਰੂ (Surbhi Mahendru) ਅਤੇ ਨਵਾਬ ਫੇਜ਼ੀ (Nawab Faizi) ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਗਾਇਕ ਕਮਲ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਭਾਵੇਂ ਉਹ ਰੋਮਾਂਟਿਕ, ਸੈਂਡ ਜਾਂ ਫਿਰ ਨੱਚਣ ਟੱਪਣ ਵਾਲੇ ਹੋਣ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।
ਅਮਿਤਾਭ ਦੀ ਨੂੰਹ ਐਸ਼ਵਰਿਆ ਲਈ ਵਿਦੇਸ਼ ਤੋਂ ਆਇਆ ਸੀ 16 ਕਿੱਲੋ ਦਾ ਪਾਰਸਲ, ਜੋ ਬਣ ਗਿਆ ਮੁਸੀਬਤ
NEXT STORY