ਐਂਟਰਟੇਨਮੈਂਟ ਡੈਸਕ - ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਬੇਹੱਦ ਉਡੀਕੀ ਜਾ ਰਹੀ ਫ਼ਿਲਮ ''ਰਾਮਾਇਣ: ਭਾਗ 1'' 5 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਇਸ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇਸੇ ਦੌਰਾਨ ਰਣਬੀਰ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਧੀ ਰਾਹਾ ਕਪੂਰ ਵੀ ਇਸ ਮੈਗਾ-ਬਜਟ ਫ਼ਿਲਮ ਦਾ ਹਿੱਸਾ ਹੈ ਅਤੇ ਫ਼ਿਲਮ ਵਿੱਚ ਉਸ ਦਾ ਇੱਕ ਛੋਟਾ ਜਿਹਾ ਕੈਮੀਓ (ਰੋਲ) ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ ਸਾਹ

ਇੱਕ ਹਾਲੀਆ ਇੰਟਰਵਿਊ ਦੌਰਾਨ ਰਣਬੀਰ ਕਪੂਰ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਾਹਾ ਕਈ ਵਾਰ ਸੈੱਟ 'ਤੇ ਆਈ ਸੀ, ਜਿਸ ਕਾਰਨ ਉਹ ਵੀ ਹੌਲੀ-ਹੌਲੀ ਇਸ ਪੌਰਾਣਿਕ ਕਹਾਣੀ ਨਾਲ ਜੁੜ ਗਈ, ਜਿਸ ਨਾਲ ਉਹ ਫਿਲਮ ਦਾ ਹਿੱਸਾ ਬਣ ਗਈ। ਰਣਬੀਰ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਾਹਾ ਨੇ ਸਾਈ ਪੱਲਵੀ (ਜੋ ਸੀਤਾ ਦਾ ਕਿਰਦਾਰ ਨਿਭਾ ਰਹੀ ਹੈ) ਅਤੇ ਰਵੀ ਦੁਬੇ (ਜੋ ਲਕਸ਼ਮਣ ਦੇ ਰੋਲ ਵਿੱਚ ਹਨ) ਨਾਲ ਇੱਕ ਸ਼ਾਟ ਦਿੱਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4 ਸਾਲਾਂ ਬਾਅਦ ਅੱਡ ਹੋਏ ਰਾਹ
ਗੱਲ ਇਹ ਹੈ ਕਿ ਫ਼ਿਲਮ ਦੀ ਰਿਲੀਜ਼ ਦੇ ਠੀਕ ਅਗਲੇ ਦਿਨ, ਯਾਨੀ 6 ਨਵੰਬਰ ਨੂੰ ਰਾਹਾ ਆਪਣਾ ਚੌਥਾ ਜਨਮਦਿਨ ਮਣਾਏਗੀ। ਫ਼ਿਲਮ ’ਚ ਰਣਬੀਰ ਕਪੂਰ ਭਗਵਾਨ ਰਾਮ, ਸਈ ਪੱਲਵੀ ਮਾਤਾ ਸੀਤਾ, ਰੌਕਿੰਗ ਸਟਾਰ ਯਸ਼ ਰਾਵਣ, ਸੰਨੀ ਦਿਓਲ ਹਨੂਮਾਨ ਅਤੇ ਰਵੀ ਦੂਬੇ ਲਕਸ਼ਮਣ ਦੇ ਕਿਰਦਾਰ ’ਚ ਨਜ਼ਰ ਆਉਣਗੇ। ਨਿਤੇਸ਼ ਤਿਵਾੜੀ ਦੇ ਡਾਇਰੈਕਸ਼ਨ ’ਚ ਬਣੀ ‘ਰਾਮਾਇਣ’ ਨੂੰ ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਨੇ 8 ਵਾਰ ਆਸਕਰ ਜਿੱਤ ਚੁੱਕੇ ਡੀ.ਐੱਨ.ਈ.ਜੀ. ਅਤੇ ਯਸ਼ ਦੀ ਮਾਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਨਾਲ ਮਿਲ ਕੇ ਬਣਾਇਆ ਹੈ। ਫ਼ਿਲਮ ਦਾ ਪਹਿਲਾ ਪਾਰਟ 5 ਨਵੰਬਰ 2026 ਅਤੇ ਦੂਜਾ ਪਾਰਟ 2027 ’ਚ ਦੀਵਾਲੀ ਦੇ ਮੌਕੇ ਦੁਨੀਆ ਭਰ ਵਿਚ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਹੋਵੇਗਾ। ਫ਼ਿਲਮ ਦੇ ਦੋਵਾਂ ਭਾਗਾਂ ਦਾ ਕੁੱਲ ਅਨੁਮਾਨਿਤ ਬਜਟ ਲਗਭਗ 4,000 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਫ਼ਿਲਮ ਦੇ ਸਿਰਫ਼ ਪਹਿਲੇ ਭਾਗ 'ਤੇ ਹੀ ਲਗਭਗ 2,000 ਕਰੋੜ ਰੁਪਏ ਤੱਕ ਦਾ ਖਰਚਾ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: 'ਚਿਕਨ ਲੈੱਗ ਪੀਸ' ਫੇਮ ਉੱਲਹਾਸ ਕਾਮਟੇ ਦੀ ਮੌਤ ਦੀ ਉੱਡੀ ਖਬਰ! ਜਾਣੋ ਕੀ ਹੈ ਸੱਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ ਸਾਹ
NEXT STORY