ਮੁੰਬਈ: ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਰਾਮ ਕਪੂਰ ਸਿਲਵਰ ਸਕ੍ਰੀਨ 'ਤੇ ਅਭਿਨੇਤਰੀ ਕੈਟਰੀਨਾ ਕੈਫ ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਨਿਤਿਆ ਮਿਹਰਾ ਦੀ ਇਸ ਡੈਬਿਊ ਫਿਲਮ 'ਚ ਸਿਧਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ 'ਚ ਹਨ। ਇਸ ਫਿਲਮ 'ਚ ਦੋਵੇਂ 30 ਤੋਂ 60 ਦੀ ਉਮਰ ਦੇ ਵਿੱਚ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਸਮੇਂ ਦੋਵੇਂ ਸਿਧਾਰਥ ਨਾਲ ਗਲਾਸਗੋ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਜੋ ਸਤੰਬਰ ਦੇ ਆਖੀਰ ਤੱਕ ਚਲੇਗੀ। ਇਸ ਫਿਲਮ 'ਚ ਰਾਮ ਕਪੂਰ ਦਾ ਕਿਰਦਾਰ ਸਟਾਈਲਿਸ਼ ਅਤੇ ਚਮਕ ਭਰਿਆ ਹੋਵੇਗਾ। ਉਸ ਦਾ ਕਿਰਦਾਰ ਉਮਰ ਦੇ ਤਿੰਨ ਵਰਗਾਂ 'ਚੋਂ ਗੁਜ਼ਰਨ ਵਾਲਾ ਹੈ। ਇਹ ਸਾਰੇ ਹੀ ਲੁੱਕ 'ਫਨੀ' ਹੋਣਗੇ। ਰਾਮ ਨੇ ਇਸ ਫਿਲਮ ਲਈ ਆਪਣਾ ਵਜ਼ਨ ਵੀ ਘਟਾਇਆ ਹੈ ਅਤੇ ਉਸ ਨੂੰ ਦੇਖ ਕੇ ਦਰਸ਼ਕਾਂ ਨੂੰ ਜ਼ਰੂਰ ਹੈਰਾਨੀ ਹੋਵੇਗੀ। ਰਾਮ ਕੈਟਰੀਨਾ ਨਾਲ ਪਹਿਲੀ ਵਾਰ ਕੰਮ ਕਰ ਰਹੇ ਹਨ ਅਤੇ ਦੋਹਾਂ ਦਾ ਆਨ-ਸਕ੍ਰੀਨ ਤਾਲਮੇਲ ਚੰਗਾ ਦੱਸਿਆ ਗਿਆ ਹੈ। ਸਿਧਾਰਥ ਨਾਲ ਉਸ ਦੀ ਪੁਰਾਣੀ ਦੋਸਤੀ ਹੈ। ਦੋਵੇਂ 'ਸਟੂਡੈਂਟ ਆਫ ਦਿ ਈਅਰ' 'ਚ ਇਕੱਠੇ ਕੰਮ ਕਰ ਚੁੱਕੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਫਿਲਮ 'ਜੰਗਲ ਬੁੱਕ' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)
NEXT STORY