helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, OCT 16, 2026
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...
ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ...
ਗਲ਼ਾ ਘੁੱਟ ਕੀਤਾ ਪਤੀ ਦਾ ਕਤਲ, ਮਗਰੋਂ ਘੜੀ ਸੱਪ ਦੇ...
'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ...
ਪੰਜਾਬ
ਮਨੋਰੰਜਨ
Photos
Videos
ਮੁੰਬਈ- ਭਾਰਤੀ ਸੱਭਿਆਚਾਰ ਤੇ ਧਾਰਮਿਕ ਕਹਾਣੀਆਂ ’ਚ ਰਾਮਾਇਣ ਦਾ ਵਿਸ਼ੇਸ਼ ਸਥਾਨ ਹੈ। ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਦੇ ਕਿਰਦਾਰਾਂ ਨੂੰ ਪਰਦੇ ’ਤੇ ਨਿਭਾਉਣਾ ਕਿਸੇ ਵੀ ਕਲਾਕਾਰ ਲਈ ਵੱਡੀ ਜ਼ਿੰਮੇਵਾਰੀ ਤੋਂ ਘੱਟ ਨਹੀਂ ਹੈ। ਫ਼ਿਲਮ ‘ਮਹਾਕਾਵਿ ਸ੍ਰੀ ਰਾਮਾਇਣ ਕਥਾ’ ’ਚ ਇਹ ਪੌਰਾਣਿਕ ਕਿਰਦਾਰ ਕਲਾਕਾਰ ਦੇਵ ਸ਼ਰਮਾ, ਅੰਜਲੀ ਤੇ ਸ਼ੀਲ ਵਰਮਾ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਸਿੰਘ ਨੇ ਕੀਤਾ ਹੈ। ਸਿਨੇਮਾਘਰਾਂ ’ਚ 25 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਫ਼ਿਲਮ ਬਾਰੇ ਦੇਵ ਸ਼ਰਮਾ, ਅੰਜਲੀ ਤੇ ਸ਼ੀਲ ਵਰਮਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q ਜਦੋਂ ਤੁਹਾਨੂੰ ‘ਸ੍ਰੀ ਰਾਮਾਇਣ ਕਥਾ’ ਦੀ ਆਫ਼ਰ ਮਿਲੀ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ? ਕੀ ਤੁਹਾਨੂੰ ਤੁਰੰਤ ਲੱਗਾ ਕਿ ਇਹ ਕਿਰਦਾਰ ਕਰਨਾ ਚਾਹੀਦਾ ਹੈ?
- ਮੇਰਾ ਪਹਿਲਾ ਰਿਐਕਸ਼ਨ ਸੀ ਕਿ ਸ਼ਾਇਦ ਮੈਨੂੰ ਇਹ ਫ਼ਿਲਮ ਨਹੀਂ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਮੈਨੂੰ ਦੋ ਵਾਰ ਲਕਸ਼ਮਣ ਦਾ ਕਿਰਦਾਰ ਆਫ਼ਰ ਹੋ ਚੁੱਕਾ ਸੀ ਪਰ ਦੋਵੇਂ ਵਾਰ ਕਿਸੇ ਨਾ ਕਿਸੇ ਵਜ੍ਹਾ ਕਰ ਕੇ ਗੱਲ ਨਹੀਂ ਬਣ ਸਕੀ। ਇਸ ਲਈ ਮੇਰੇ ਮਨ ’ਚ ਥੋੜ੍ਹਾ ਸੈੱਟਬੈਕ ਸੀ ਕਿ ਸ਼ਾਇਦ ਮੈਂ ਰਾਮਾਇਣ ਨਹੀਂ ਕਰਨੀ। ਫਿਰ ਅਭਿਸ਼ੇਕ ਸਰ ਦਾ ਫ਼ੋਨ ਆਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲਕਸ਼ਮਣ ਨਹੀਂ ਸਗੋਂ ਭਗਵਾਨ ਰਾਮ ਦੇ ਕਿਰਦਾਰ ’ਚ ਦੇਖ ਰਹੇ ਹਾਂ। ਮੈਂ ਖ਼ੁਦ ਨੂੰ ਰਾਮ ਦੇ ਰੂਪ ’ਚ ਸੋਚ ਨਹੀਂ ਪਾ ਰਿਹਾ ਸੀ। ਪਰ ਉਨ੍ਹਾਂ ਨੇ ਮੇਰਾ ਇਕ ਏ.ਆਈ. ਲੁੱਕ ਤਿਆਰ ਕੀਤਾ ਸੀ। ਜਦੋਂ ਮੈਂ ਖ਼ੁਦ ਨੂੰ ਉਸ ਰੂਪ ’ਚ ਦੇਖਿਆ ਤਾਂ ਮੈਂ ਕਾਫ਼ੀ ਹੱਦ ਤੱਕ ਕਨਵਿੰਸ ਹੋ ਗਿਆ।
Q ਰਾਮ, ਸੀਤਾ ਤੇ ਲਕਸ਼ਮਣ ਵਰਗੇ ਕਿਰਦਾਰਾਂ ਨੂੰ ਨਿਭਾਉਂਦੇ ਹੋਏ ਕੀ ਤੁਹਾਡੀ ਗੱਲਬਾਤ ਤੇ ਵਿਵਹਾਰ ’ਤੇ ਵੀ ਉਸ ਦਾ ਅਸਰ ਪਿਆ?
- ਬਿਲਕੁਲ। ਅਸੀਂ ਕਾਫ਼ੀ ਸਾਦੀ ਤੇ ਸ਼ੁੱਧ ਹਿੰਦੀ ’ਚ ਗੱਲਬਾਤ ਕਰਨ ਲੱਗ ਪਏ ਸੀ। ਸਭ ਤੋਂ ਭਾਵੁਕ ਪਲ ਸ਼ੂਟਿੰਗ ਦੇ ਆਖ਼ਰੀ ਦਿਨ ਆਇਆ। ਜਦੋਂ ਉਮਰਗਾਓਂ ’ਚ ਬਣਾਏ ਗਏ ਮਹਿਲ ਦੇ ਸੈੱਟ ਨੂੰ ਹਟਾਇਆ ਜਾ ਰਿਹਾ ਸੀ ਤਾਂ ਸਾਡੀਆਂ ਸਭ ਦੀਆਂ ਅੱਖਾਂ ਭਰ ਆਈਆਂ ਸਨ। ਅਸੀਂ ਸੱਤ-ਅੱਠ ਮਹੀਨੇ ਉਨ੍ਹਾਂ ਕਿਰਦਾਰਾਂ ਨੂੰ ਜੀਵਿਆ ਸੀ, ਜਿਨ੍ਹਾਂ ਨੂੰ ਬਚਪਨ ਤੋਂ ਦੇਖਦੇ ਤੇ ਮੰਨਦੇ ਆਏ ਹਾਂ। ਇਸ ਲਈ ਸ਼ੂਟਿੰਗ ਖ਼ਤਮ ਹੋਣ ’ਤੇ ਅਜਿਹਾ ਲੱਗਾ ਜਿਵੇਂ ਇਕ ਪੂਰੀ ਦੁਨੀਆ ਸਾਡੇ ਤੋਂ ਦੂਰ ਹੋ ਰਹੀ ਹੈ।
Q ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਉਸ ਦੁਨੀਆ ’ਚੋਂ ਨਿਕਲ ਕੇ ਆਮ ਜ਼ਿੰਦਗੀ ’ਚ ਪਰਤਣਾ ਕਿੰਨਾ ਔਖਾ ਸੀ?
- ਕਾਫ਼ੀ ਔਖਾ ਸੀ। ਖ਼ਾਸਕਰ ਗੁਜਰਾਤ ਵਾਲੇ ਹਿੱਸੇ ’ਚ ਸਾਡੀ ਨਾਈਟ ਸ਼ੂਟਿੰਗ ਹੁੰਦੀ ਸੀ। ਸ਼ਾਮ ਸੱਤ ਵਜੇ ਤੋਂ ਸਵੇਰੇ 10 ਵਜੇ ਤੱਕ ਸ਼ੂਟ ਚੱਲਣ ਨਾਲ ਸਾਡਾ ਸਲੀਪ ਸਾਈਕਲ ਬਦਲ ਗਿਆ ਸੀ। ਅਭਿਸ਼ੇਕ ਸਰ ਨੇ ਵੀ ਸਾਨੂੰ ਇਹੋ ਸਮਝਾਇਆ ਕਿ ਇਹ ਇਕ ਵਾਰ ਮਿਲਣ ਵਾਲਾ ਮੌਕਾ ਹੈ। ਰਾਮ ਦਾ ਕਿਰਦਾਰ ਨਿਭਾਉਣਾ ਸਿਰਫ਼ ਐਕਟਿੰਗ ਨਹੀਂ, ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਅਸੀਂ ਇਸ ਨੂੰ ਪੂਰੀ ਆਸਥਾ, ਪਵਿੱਤਰਤਾ ਤੇ ਇਮਾਨਦਾਰੀ ਨਾਲ ਜੀਵਿਆ। ਸ਼ੂਟ ਖ਼ਤਮ ਹੋਣ ਤੋਂ ਬਾਅਦ ਵਾਪਸ ਮਾਡਰਨ ਦੁਨੀਆ ’ਚ ਆਉਣਾ ਥੋੜ੍ਹਾ ਅਜੀਬ ਲੱਗਾ।
Q ਮਾਤਾ ਸੀਤਾ ਦੇ ਕਿਰਦਾਰ ਲਈ ਤੁਹਾਡੀ ਚੋਣ ਕਿਵੇਂ ਹੋਈ?
- ਮੇਰੇ ਸਾਹਮਣੇ ਵੀ ਡਾਇਰੈਕਟਰ ਸਰ ਏ.ਆਈ. ਦੇ ਜ਼ਰੀਏ ਇਕ ਲੁੱਕ ਲੈ ਕੇ ਆਏ ਸਨ ਕਿ ਮੈਂ ਸੀਤਾ ਦੇ ਰੂਪ ’ਚ ਕਿਹੋ ਜਿਹੀ ਦਿਸਾਂਗੀ। ਜਦੋਂ ਮੈਂ ਖ਼ੁਦ ਨੂੰ ਉਸ ਰੂਪ ’ਚ ਦੇਖਿਆ ਤਾਂ ਮੈਂ ਵੀ ਹੈਰਾਨ ਸੀ ਕਿ ਮੈਂ ਅਜਿਹੀ ਲੱਗ ਸਕਦੀ ਹਾਂ। ਫਿਰ ਮੈਂ ਸੋਚਿਆ ਕਿ ਇਸ ਨੂੰ ਕਰਨਾ ਚਾਹੀਦਾ ਹੈ। ਮੇਰੀ ਮੈਨੇਜਰ ਪ੍ਰੀਤੀ ਮੇਰੇ ਨਾਲ ਮੀਟਿੰਗ ’ਚ ਗਈ ਸੀ। ਟੀਮ ਨੇ ਜਿਸ ਤਰ੍ਹਾਂ ਨਾਲ ਪੂਰਾ ਪ੍ਰੈਜ਼ੈਂਟੇਸ਼ਨ ਤਿਆਰ ਕੀਤਾ ਸੀ, ਉਸ ਤੋਂ ਮੈਂ ਕਾਫ਼ੀ ਪ੍ਰਭਾਵਿਤ ਹੋਈ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਮੈਨੂੰ ਹੀ ਕਿਉਂ ਚੁਣਿਆ। ਉਨ੍ਹਾਂ ਨੇ ਕਿਹਾ ਕਿ ਸੀਤਾ ਦੇ ਕਿਰਦਾਰ ’ਚ ਜਿਸ ਮਾਸੂਮੀਅਤ ਦੀ ਲੋੜ ਹੈ, ਉਹ ਉਨ੍ਹਾਂ ਨੂੰ ਮੇਰੇ ’ਚ ਦਿਖਾਈ ਦਿੰਦੀ ਹੈ। ਬੱਸ, ਫਿਰ ਮੈਂ ਸੋਚਿਆ ਕਿ ਜਦੋਂ ਉਨ੍ਹਾਂ ਨੇ ਮੈਨੂੰ ਚੁਣ ਹੀ ਲਿਆ ਹੈ ਤਾਂ ਇਸ ਨੂੰ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ।
Q ਫ਼ਿਲਮ ’ਚ ਹਿੰਦੀ ਦੇ ਨਾਲ ਛੱਤੀਸਗੜ੍ਹੀ ਭਾਸ਼ਾ ’ਚ ਵੀ ਡਬਿੰਗ ਕੀਤੀ ਗਈ ਹੈ। ਇਸ ਦਾ ਤਜਰਬਾ ਕਿਹੋ ਜਿਹਾ ਰਿਹਾ?
- ਅਸੀਂ ਹਿੰਦੀ ਦੇ ਨਾਲ ਛੱਤੀਸਗੜ੍ਹੀ ’ਚ ਵੀ ਆਪਣੀ ਆਵਾਜ਼ ’ਚ ਡਬਿੰਗ ਕੀਤੀ ਹੈ। ਕਿਸੇ ਦੂਜੇ ਵਾਇਸ ਆਰਟਿਸਟ ਦੀ ਮਦਦ ਨਹੀਂ ਲਈ। ਕਈ ਸੀਕਵੈਂਸ ਦੋਵਾਂ ਭਾਸ਼ਾਵਾਂ ’ਚ ਸ਼ੂਟ ਕਰਨੇ ਪਏ, ਇਸ ਲਈ ਕਦੇ-ਕਦੇ ਲਾਈਨ ਉੱਪਰ-ਹੇਠਾਂ ਹੋ ਜਾਂਦੀ ਸੀ ਤੇ ਸਾਨੂੰ ਦੁਬਾਰਾ ਕਰਨਾ ਪੈਂਦਾ ਸੀ। ਪਰ ਇਹ ਤਜਰਬਾ ਕਾਫ਼ੀ ਖ਼ਾਸ ਰਿਹਾ।
Q ਤੁਸੀਂ ਮੁੰਬਈ ਆ ਕੇ ਪਾਰਟੀਆਂ ਰਾਹੀਂ ਨੈੱਟਵਰਕਿੰਗ ਕਰਨ ਦੀ ਬਜਾਏ ਆਪਣੇ ਕੰਮ ’ਤੇ ਜ਼ਿਆਦਾ ਭਰੋਸਾ ਕੀਤਾ। ਅਜਿਹਾ ਕਿਉਂ?
- ਮੈਂ 2022 ’ਚ ਮੁੰਬਈ ਸ਼ਿਫ਼ਟ ਕੀਤਾ ਸੀ ਪਰ ਮੈਨੂੰ ਕਦੇ ਨਹੀਂ ਲੱਗਾ ਕਿ ਨੈੱਟਵਰਕ ਬਣਾਉਣ ਲਈ ਪਾਰਟੀਆਂ ’ਚ ਜਾਣਾ ਜ਼ਰੂਰੀ ਹੈ। ਮੈਂ ਖ਼ੁਦ ਕਦੇ ਪਾਰਟੀਜ਼ ’ਚ ਜਾ ਕੇ ਨੈੱਟਵਰਕਿੰਗ ਕਰਨ ’ਚ ਯਕੀਨ ਨਹੀਂ ਕਰਦੀ। ਜੇਕਰ ਤੁਹਾਡੇ ਅੰਦਰ ਕਲਾ ਅਤੇ ਹੁਨਰ ਹੈ ਤਾਂ ਉਸ ਨੂੰ ਦਿਖਾਉਣ ਲਈ ਅੱਜ ਬਹੁਤ ਸਾਰੇ ਪਲੇਟਫ਼ਾਰਮ ਹਨ। ਸੋਸ਼ਲ ਮੀਡੀਆ ਵੀ ਉਨ੍ਹਾਂ ’ਚੋਂ ਇਕ ਹੈ। ਜੇਕਰ ਤੁਸੀਂ ਵਾਕਈ ਕਾਬਿਲ ਹੋ ਤਾਂ ਤੁਹਾਨੂੰ ਕਿਤੇ ਵੀ ਮੌਕਾ ਮਿਲ ਸਕਦਾ ਹੈ। ਜ਼ਰੂਰੀ ਨਹੀਂ ਕਿ ਪਾਰਟੀਆਂ ’ਚ ਜਾ ਕੇ ਹੀ ਨੈੱਟਵਰਕ ਬਣਾਇਆ ਜਾਵੇ।
Q ਲਕਸ਼ਮਣ ਦਾ ਕਿਰਦਾਰ ਕਿਵੇਂ ਮਿਲਿਆ?
- ਸਾਡੇ ਡਾਇਰੈਕਟਰ ਅਭਿਸ਼ੇਕ ਸਿੰਘ ਸਰ ਵੀ ਛੱਤੀਸਗੜ੍ਹ ਤੋਂ ਹਨ। ਕਰੀਅਰ ਦੀ ਸ਼ੁਰੂਆਤ ’ਚ ਮੈਂ ਉਨ੍ਹਾਂ ਤੋਂ ਕਾਫ਼ੀ ਮਾਰਗਦਰਸ਼ਨ ਲਿਆ ਸੀ। ਕਰੀਬ ਚਾਰ-ਪੰਜ ਸਾਲ ਬਾਅਦ ਇਕ ਦਿਨ ਉਨ੍ਹਾਂ ਦਾ ਅਚਾਨਕ ਫ਼ੋਨ ਆਇਆ। ਉਨ੍ਹਾਂ ਨੇ ਕਿਹਾ ਕਿ ਮੈਂ ਰਾਮਾਇਣ ਬਣਾ ਰਿਹਾ ਹਾਂ, ਲਕਸ਼ਮਣ ਲਈ ਤੈਨੂੰ ਦੇਖ ਰਿਹਾ ਹਾਂ, ਕਰੇਂਗਾ? ਮੈਂ ਤੁਰੰਤ ‘ਹਾਂ’ ਕਹਿ ਦਿੱਤੀ। ਛੱਤੀਸਗੜ੍ਹ ’ਚ ਰਾਮਾਇਣ ਦਾ ਆਪਣਾ ਖ਼ਾਸ ਮਹੱਤਵ ਹੈ। ਮੈਂ ਉੱਥੇ ਰਾਮ ਦਾ ਕਿਰਦਾਰ ਵੀ ਨਿਭਾ ਚੁੱਕਾ ਸੀ, ਇਸ ਲਈ ਸ਼ਾਇਦ ਉਨ੍ਹਾਂ ਨੇ ਮੈਨੂੰ ਉੱਥੇ ਦੇਖਿਆ ਸੀ। ਲਕਸ਼ਮਣ ਦਾ ਜੋ ਹਿੰਸਕ ਤੇ ਯੋਧਾ ਵਾਲਾ ਪੱਖ ਹੈ, ਉਸ ਨੂੰ ਲੈ ਕੇ ਮੈਂ ਸ਼ੁਰੂ ਤੋਂ ਕਾਨਫ਼ੀਡੈਂਟ ਸੀ। ਇਸ ਮੂਵੀ ਨੂੰ ਕਿਸੇ ਸੁਪਰਹੀਰੋ ਫ਼ਿਲਮ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ, ਸਗੋਂ ਰਾਮਾਇਣ ਨੂੰ ਰਾਮਾਇਣ ਵਾਂਗ ਹੀ ਦਿਖਾਇਆ ਗਿਆ ਹੈ।
Q ਕੀ ਕਿਸੇ ਸੀਨ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਮਿਹਨਤ ਕਰਨੀ ਪਈ?
-ਮੇਰੇ ਲਈ ਸ਼ੂਟਿੰਗ ਨਾਲੋਂ ਜ਼ਿਆਦਾ ਔਖੀ ਡਬਿੰਗ ਸੀ। ਫ਼ਿਲਮ ਪੂਰੀ ਹੋਣ ਦੇ ਡੇਢ ਸਾਲ ਬਾਅਦ ਜਦੋਂ ਅਸੀਂ ਡਬਿੰਗ ਲਈ ਆਏ ਤਾਂ ਇਸ ਦੌਰਾਨ ਮੈਂ ਕੁਝ ਟੀ.ਵੀ. ਸ਼ੋਅਜ਼ ਅਤੇ ਫ਼ਿਲਮਾਂ ਕਰ ਲਈਆਂ ਸਨ। ਮੇਰੀ ਆਵਾਜ਼ ਥੋੜ੍ਹੀ ਬਦਲ ਗਈ ਸੀ। ਲਕਸ਼ਮਣ ਦੀ ਆਵਾਜ਼ ਅਤੇ ਲਹਿਜੇ ’ਚ ਵਾਪਸ ਆਉਣ ਲਈ ਸ਼ੁਰੂਆਤ ’ਚ 13-14 ਟੇਕ ਲੱਗੇ। ਉਸ ਕਿਰਦਾਰ ਦੀ ਆਵਾਜ਼ ਨੂੰ ਦੁਬਾਰਾ ਫੜਨਾ ਮੇਰੇ ਲਈ ਚੁਣੌਤੀਪੂਰਨ ਸੀ।
Q ਫ਼ਿਲਮ ਦੀ ਸ਼ੂਟਿੰਗ ਕਿੰਨੇ ਸਮੇਂ ਤੱਕ ਚੱਲੀ ਤੇ ਕਿਹੜੀਆਂ ਥਾਵਾਂ ’ਤੇ ਹੋਈ?
- ਪੂਰੀ ਸ਼ੂਟਿੰਗ ਪ੍ਰਕਿਰਿਆ ਸੱਤ-ਅੱਠ ਮਹੀਨੇ ਚੱਲੀ, ਜਦ ਕਿ ਸਾਡੇ ਸ਼ੂਟਿੰਗ ਡੇਜ਼ 55 ਤੋਂ 60 ਰਹੇ। ਫ਼ਿਲਮ ਦੀ ਸ਼ੂਟਿੰਗ ਛੱਤੀਸਗੜ੍ਹ, ਭਿਲਾਈ, ਚਿੱਤਰਕੂਟ, ਅਯੁੱਧਿਆ, ਲਖਨਊ, ਗੁਜਰਾਤ ਸਣੇ ਕਈ ਥਾਵਾਂ ’ਤੇ ਹੋਈ।
PM ਮੋਦੀ ਸਾਹਮਣੇ ਗੂੰਜੇ "ਹਨੂਮਾਨ ਅੰਸ਼" ਦੇ ਭਗਤੀ ਗੀਤ, ਵਿਸ਼ਾਲ ਚਤੁਰਵੇਦੀ ਅਤੇ ਸਾਧੂ ਤਿਵਾੜੀ ਨੇ ਦਿੱਤੀ ਪੇਸ਼ਕਾਰੀ
Stories You May Like
ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...
'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...
ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !
ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ
"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...
ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...
ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...
ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...
ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ; ਬਚਾਅ ਕਾਰਜ ਸ਼ੁਰੂ, ਅੱਠ ਲੋਕ...
ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ ! ਇਸਤਾਂਬੁਲ 'ਚ ਅਲਰਟ ਜਾਰੀ
PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ
ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ
ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ
ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ
ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...
ਅਫਗਾਨਿਸਤਾਨ: ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ
"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ
ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...
Subscribe Now!