ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਰਣਜੀਤ ਬਾਵਾ ਬਹੁਤ ਜਲਦ ਆਪਣੇ ਨਵੇਂ ਟਰੈਕ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਉਹ 'ਘੁੰਗਰੂ' ਟਾਈਟਲ ਹੇਠ ਨਵਾਂ ਰੋਮਾਂਟਿਕ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਰਣਜੀਤ ਬਾਵਾ ਤੇ ਗੁਰਲੇਜ ਅਖਤਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਹਾਲ ਹੀ 'ਚ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ 'ਚ ਦਰਸ਼ਕਾਂ ਦੇ ਰੁਬਰੂ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Rony Anjali ਅਤੇ Gill Machhrai ਨੇ ਮਿਲਕੇ ਲਿਖੇ ਹਨ, ਜਿਸ ਦਾ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਵਲੋਂ ਤਿਆਰ ਕੀਤਾ ਗਿਆ ਹੈ। ਟੀਜ਼ਰ 'ਚ ਰਣਜੀਤ ਬਾਵਾ ਤੇ ਫੀਮੇਲ ਮਾਡਲ ਅਦਿਤੀ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕਾਫ਼ੀ ਸਰਗਰਮ ਹਨ। ਆਉਣ ਵਾਲੇ ਸਮੇਂ 'ਚ ਉਹ 'ਡੈਡੀ ਕੂਲ ਮੁੰਡੇ ਫੂਲ' ਦੇ ਸਿਕਵਲ ਭਾਗ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਨੋਟ - ਰਣਜੀਤ ਬਾਵਾ ਦੇ ਇਸ ਗੀਤ ਦੇ ਟੀਜ਼ਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
28 ਬੈੱਡਰੂਮਜ਼ ਵਾਲੀ ਹਵੇਲੀ ’ਚ ਰਹਿੰਦੀ ਹੈ ਅਦਾਕਾਰਾ ਸੋਮੀ ਅਲੀ ਪਰ ਨਹੀਂ ਕਰਦੀ ਅਜਿਹਾ ਕੰਮ
NEXT STORY