ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਦੀ ਅਚਾਨਕ ਚਾਰ ਸਾਲ ਪੁਰਾਣੀ ਵੀਡੀਓ ਸਾਹਮਣੇ ਆਈ ਹੈ ਅਤੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰਵੀਨਾ ਮੀਡੀਆ ਨੂੰ ਲੰਬੇ ਹੱਥੀਂ ਲੈਂਦਿਆਂ ਗਾਲ੍ਹਾਂ ਕੱਢਦੀ ਨਜ਼ਰ ਆ ਰਹੀ ਹੈ।
ਉਸ ਦੀ ਇਸ ਵੀਡੀਓ ਨੂੰ ਬੀਤੇ ਸਾਲ ਦਿੱਤੇ ਗਏ ਉਸ ਦੇ ਅਸਹਿਣਸ਼ੀਲਤਾ ਦੇ ਬਿਆਨ ਨਾਲ ਵੀ ਜੋੜ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ। ਦੱਸ ਦੇਈਏ ਕਿ ਆਮਿਰ ਖਾਨ ਦੇ ਅਸਹਿਣਸ਼ੀਲਤਾ ਦੇ ਬਿਆਨ 'ਤੇ ਰਵੀਨਾ ਨੇ ਕਿਹਾ ਸੀ ਕਿ ਸਭ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ।
ਇਸ ਸੰਬੰਧੀ ਟਵੀਟ 'ਤੇ ਰਵੀਨਾ ਦੀ ਉਹੀ ਕਲਿਪ ਦਿਖਾਈ ਗਈ, ਜਿਸ 'ਚ ਉਹ ਸਿਰਫ ਮੀਡੀਆ ਬਾਰੇ ਗੱਲ ਕਰ ਰਹੀ ਹੈ। ਵੀਡੀਓ 'ਚ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ, ''ਮੀਡੀਆ ਫ੍ਰੀਡਮ ਆਫ ਪ੍ਰੈੱਸ ਦੇ ਨਾਂ ਸਭ ਦੀ ... ਕਰ ਦਿੰਦਾ ਹੈ।'' ਇਸ ਤੋਂ ਤੁਰੰਤ ਪਤਾ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਕੁਝ ਗਲਤ ਟਿੱਪਣੀ ਕਰ ਦਿੱਤੀ ਹੈ ਤਾਂ ਸਾਹਮਣੇ ਖੜ੍ਹੇ ਵਿਅਕਤੀ ਤੋਂ ਪੁੱਛਣ ਲੱਗੀ ਕਿ ਤੂੰ ਇਸ ਨੂੰ ਰਿਕਾਰਡ ਤਾਂ ਨਹੀਂ ਕੀਤਾ।
ਕਿਮ ਤੋਂ ਵਧੇਰੇ ਸੈਕਸੀ ਹੈ ਕੋਲ ਕਾਰਦਾਸ਼ੀਅਨ, ਖਿਡਾਰੀਆਂ ਨੂੰ ਕਰਦੀ ਹੈ ਡੇਟ (ਦੇਖੋ ਤਸਵੀਰਾਂ)
NEXT STORY