ਮੁੰਬਈ : ਜਿੱਥੇ ਪੂਰੇ ਦੇਸ਼ ਵਿਚ ਮੁਕਾਬਲੇਬਾਜ਼ ਡਾਂਸ ਰਿਐਲਟੀ ਸ਼ੋਅ 'ਡਾਂਸ ਪਲੱਸ' ਲਈ ਆਡੀਸ਼ਨ ਦੇ ਰਹੇ ਹਨ, ਉਥੇ ਹੀ ਸਾਡੇ ਦੇਸ਼ ਵਿਚ ਬਹੁਤ ਸਾਰੇ ਲੁਕੇ ਹੋਏ ਹੁਨਰਮੰਦ ਵੀ ਹਨ, ਜਿਨ੍ਹਾਂ ਦੀ ਚੋਣ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜਾ ਵੀ ਕਰ ਰਹੇ ਹਨ। ਦੇਸ਼ ਭਰ 'ਚੋਂ ਡਾਂਸ ਹੁਨਰਮੰਦ ਲੱਭਦੇ ਹੋਏ ਸਾਂਗਲੀ, ਮਹਾਰਾਸ਼ਟਰ ਵਿਚ ਹੋਏ ਇਕ ਈਵੈਂਟ ਵਿਚ ਰੇਮੋ ਨੇ ਲੜਕੀਆਂ ਦੇ ਡਾਂਸ ਗਰੁੱਪ 'ਏਲੀ ਏਂਜਲਸ' ਨੂੰ ਵੀ ਲੱਭ ਲਿਆ, ਉਨ੍ਹਾਂ ਨੇ ਗਰੁੱਪ ਦੀਆਂ ਸਾਰੀਆਂ ਮੈਂਬਰਜ਼ ਦੇ ਫ੍ਰੀ-ਸਟਾਈਲ ਡਾਂਸ ਮੂਵਸ ਅਤੇ ਹਿੱਪ-ਹੌਪ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ 'ਡਾਂਸ ਪਲੱਸ' ਦੇ ਦੂਜੇ ਸੀਜ਼ਨ ਲਈ ਆਡੀਸ਼ਨ ਦੇਣ ਨੂੰ ਕਿਹਾ। ਸੀਜ਼ਨ 2 ਨਾਲ ਰੇਮੋ ਡਾਂਸ ਪਲੱਸ ਦੇ ਵਿਸ਼ਾਲ ਮੰਚ 'ਤੇ ਅਨੋਖੇ ਡਾਂਸ ਹੁਨਰਮੰਦਾਂ 'ਤੇ ਫੋਕਸ ਕਰਨਾ ਚਾਹੁੰਦੇ ਹਨ। ਏਲੀ ਏਂਜਲਸ ਦੇ ਸ਼ਾਨਦਾਰ ਡਾਂਸ ਹੁਨਰ ਨੂੰ ਦੇਖਦੇ ਹੋਏ ਰੇਮੋ ਨੇ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਫਲਾਇੰਗ ਜੱਟ' ਦੇ ਇਕ ਗਾਣੇ ਵਿਚ ਲੈਣ ਦਾ ਫੈਸਲਾ ਕੀਤਾ ਹੈ। ਪ੍ਰੋਗਰਾਮ ਦਾ ਪ੍ਰਸਾਰਣ 2 ਜੁਲਾਈ ਤੋਂ ਸਟਾਰ ਪਲੱਸ 'ਤੇ ਹੋਵੇਗਾ।
ਫਿਲਮ 'ਬੇਫਿਕਰੇ' ਦਾ ਨਵਾਂ ਪੋਸਟਰ ਰਿਲੀਜ਼ ਫਿਰ ਤੋਂ ਉਸੇ ਅੰਦਾਜ਼ 'ਚ ਨਜ਼ਰ ਆਏ ਰਣਵੀਰ-ਵਾਣੀ
NEXT STORY