ਮੁੰਬਈ : ਮਸ਼ਹੂਰ ਕੋਰੀਓਗ੍ਰਾਫ੍ਰ ਅਤੇ ਨਿਰਦੇਸ਼ਕ ਰੇਮੋ ਡਿਸੂਜ਼ਾ ਡਾਂਸ ਰੀਐਲਿਟੀ ਸ਼ੋਅ 'ਡਾਂਸ ਪਲੱਸ ਸੀਜ਼ਨ 2' ਨੂੰ ਹੋਸਟ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। ਰੇਮੋ ਸਟਾਰ ਪਲੱਸ 'ਤੇ ਪ੍ਰਸਾਰਤਿ ਹੋਣ ਵਾਲੇ ਸ਼ੋਅ ਡਾਂਸ ਪਲੱਸ ਸੀਜ਼ਨ 2 'ਚ ਰਾਘਵ ਜੁਆਲ ਨਾਲ ਮੇਜ਼ਬਾਨੀ ਕਰਨ ਵਾਲੇ ਹਨ। ਰੇਮੋ ਇਸ ਦੇ ਲਈ ਕਾਫੀ ਉਤਸ਼ਾਹਿਤ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ 'ਸੀਜ਼ਨ 2' ਦਰਸ਼ਕਾਂ ਲਈ ਬੜਾ ਹੈਰਾਨੀਜਨਕ ਹੈ। ਮੈਂ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਹਨ ਅਤੇ ਮੇਜ਼ਬਾਨੀ ਉਨ੍ਹਾਂ 'ਚੋਂ ਇਕ ਹੈ। ਰਾਘਵ ਅਤੇ ਮੇਰੇ ਵਿਚਾਲੇ ਪਰਦੇ ਅਤੇ ਇਸ ਦੇ ਪਿੱਛੇ ਵੀ ਕਮਾਲ ਦਾ ਤਾਲਮੇਲ ਹੈ। ਬਹੁਤ ਮਜ਼ਾ ਆਉਣ ਵਾਲਾ ਹੈ। ਰਾਘਵ ਨੂੰ ਉਨ੍ਹਾਂ ਦੀ ਕਾਮੇਡੀ ਲਈ ਜਾਣਿਆ ਜਾਂਦਾ ਹੈ। ਜਦੋਂ ਦੋਵੇਂ ਨਾਲ ਹੋਣਗੇ ਤਾਂ ਯਕੀਨਨ ਅਸੀਂ ਮੰਚ 'ਤੇ ਧੁੰਮਾਂ ਪਾ ਦਿਆਂਗੇ।
ਦੋ-ਦੋ ਖੂਬਸੂਰਤ ਕੁੜੀਆਂ ਨਾਲ ਕੰਮ ਕਰਨਗੇ ਸ਼ਾਹਰੁਖ
NEXT STORY