ਮੁੰਬਈ- ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੇ ਕੋਵਿਡ-19 ਦੀ ਦੂਜੀ ਲਹਿਰ ਤੋਂ ਨਿਪਟਣ ਲਈ ਲੋਕਾਂ ਦੀ ਮਦਦ ਕਰਨ ਲਈ ਹੱਥ ਅੱਗੇ ਵਧਾਇਆ ਹੈ। ਹਰ ਦਿਨ ਲੱਖਾਂ ਮਾਮਲਿਆਂ ਦੇ ਨਾਲ ਦੇਸ਼ ਵੱਡੇ ਪੈਮਾਨੇ 'ਤੇ ਸਿਹਤਮੰਦ ਸੇਵਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਹਸਪਤਾਲ 'ਚ ਬੈੱਡ, ਆਕਸੀਜਨ ਸਿਲੰਡਰ ਅਤੇ ਦਵਾਈਆਂ ਦੀ ਘਾਟ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨੂੰ ਦੇਖਦੇ ਹੋਏ ਰਿਆ ਕਾਫ਼ੀ ਭਾਵੁਕ ਹੋਈ।
ਰਿਆ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਅਸੀਂ ਸੋਚਿਆ ਕਿ ਇਹ ਖ਼ਬਰ ਤੁਹਾਡੇ ਤੱਕ ਅਸੀਂ ਪਹੁੰਚਾਈਏ। ਰਿਆ ਚੱਕਰਵਰਤੀ ਦਾ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਪੜ੍ਹਿਆ ਜਾ ਰਿਹਾ ਹੈ। ਰਿਆ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ 'ਮੁਸ਼ਕਿਲ ਸਮੇਂ ਵਿਚ ਇਕਜੁੱਟ ਹੋਣ ਦੀ ਲੋੜ ਹੈ, ਉਨ੍ਹਾਂ ਸਭ ਦੀ ਮਦਦ ਕਰੋ ਜਿਨ੍ਹਾਂ ਦੀ ਕਰ ਸਕਦੇ ਹੋ, ਛੋਟੀ ਮਦਦ ਜਾਂ ਵੱਡੀ ਮਦਦ, ਮਦਦ ਤਾਂ ਮਦਦ ਹੁੰਦੀ ਹੈ.. ਮੈਂ ਜੇਕਰ ਕਿਸੇ ਦੇ ਕੰਮ ਆ ਸਕਦੀ ਹਾਂ ਤਾਂ ਮੈਨੂੰ ਡੀ.ਐੱਮ (ਇੰਸਟਾ 'ਤੇ ਡਾਇਰੈਕਟ ਮੈਸੇਜ) ਕਰੋ। ਹਮਦਰਦ ਬਣੋ'।
ਰਿਆ ਨੇ ਪਿਛਲੇ ਸਾਲ ਜੂਨ 'ਚ ਆਪਣੇ ਪ੍ਰੇਮੀ ਸੁਸਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਪਰ ਇਸ ਸਾਲ ਉਹ ਸੋਸ਼ਲ ਮੀਡੀਆ 'ਤੇ ਹੌਲੀ-ਹੌਲੀ ਸਰਗਰਮ ਦਿਖਾਈ ਦੇ ਰਹੀ ਹੈ।
ਪਿਛਲੇ ਸਾਲ ਭਾਵ 2020 'ਚ ਸਤੰਬਰ ਮਹੀਨੇ 'ਚ ਰਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਆ ਨੇ ਕਰੀਬ 1 ਮਹੀਨਾ ਜੇਲ੍ਹ 'ਚ ਬਿਤਾਇਆ ਅਤੇ ਬਾਅਦ ਵਿਚ ਰਿਆ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ। ਦੱਸ ਦੇਈਏ ਕਿ ਅਦਾਕਾਰਾ ਰਿਆ ਰੂਮੀ ਜਾਫਰੀ ਦੀ ਆਉਣ ਵਾਲੀ ਫ਼ਿਲਮ 'ਚਿਹਰੇ' ‘ਚ ਨਜ਼ਰ ਆਵੇਗੀ। ਇਸ 'ਚ ਉਨ੍ਹਾਂ ਨਾਲ ਅਦਾਕਾਰ ਇਮਰਾਨ ਹਾਸ਼ਮੀ ਅਤੇ ਅਮਿਤਾਭ ਬੱਚਨ ਵੀ ਹਨ।
ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY