ਮੁੰਬਈ: 'ਬਿਗ ਬੌਸ' ਦੀ ਐਕਸ ਕੰਟੇਸਟੈਂਟ ਅਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਸਪਨਾ ਨੇ ਲਗਭਗ 2 ਮਹੀਨੇ ਪਹਿਲਾਂ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਸਪਨਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਉਹ ਇਸ ਲਈ ਕਿਉਂਕਿ ਸਪਨਾ ਨੇ ਆਪਣੇ ਵਿਆਹ ਦੇ ਬਾਰੇ 'ਚ ਖੁਲਾਸਾ ਨਹੀਂ ਕੀਤਾ ਸੀ।
ਉੱਧਰ ਹਾਲ ਹੀ 'ਚ ਸਪਨਾ ਨੇ ਪ੍ਰਸ਼ੰਸਕਾਂ ਨੂੰ ਆਪਣੇ ਲਾਡਲੇ ਦੀ ਪਹਿਲੀ ਝਲਕ ਦਿਖਾਈ ਹੈ। ਇਹ ਪਹਿਲੀ ਵਾਰ ਹੈ ਜਦੋਂ ਸਪਨਾ ਨੇ ਆਪਣੇ ਪੁੱਤਰ ਦੀ ਕੋਈ ਤਸਵੀਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੋਵੇ। ਸਾਹਮਣੇ ਆਈ ਤਸਵੀਰ 'ਚ ਸੁਪਨਾ ਪੁੱਤਰ ਨੂੰ ਗੋਦ 'ਚ ਲੈ ਕੇ ਖੜ੍ਹੀ ਹੈ।
ਤਸਵੀਰ 'ਚ ਸਪਨਾ ਦਾ ਪੁੱਤਰ ਉਸ ਦੇ ਮੋਢੇ ਨਾਲ ਲਿਪਟ ਕੇ ਸੁੱਤਾ ਹੋਇਆ ਹੈ ਅਤੇ ਸਪਨਾ ਨੇ ਵੀ ਬਹੁਤ ਪਿਆਰ ਨਾਲ ਉਸ ਨੂੰ ਆਪਣੇ ਮੋਢੇ ਨਾਲ ਲਗਾ ਕੇ ਰੱਖਿਆ ਹੈ। ਹਾਲਾਂਕਿ ਇਸ ਤਸਵੀਰ 'ਚ ਉਨ੍ਹਾਂ ਦੇ ਪੁੱਤਰ ਦਾ ਚਿਹਰਾ ਨਹੀਂ ਦਿਖ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ। 'ਪ੍ਰਸ਼ੰਸਕ ਸਪਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਸਪਨਾ ਨੇ ਜਨਵਰੀ 'ਚ ਹਰਿਆਣਵੀ ਗਾਇਕ, ਰਾਈਟਰ ਅਤੇ ਮਾਡਲ ਵੀਰ ਸਾਹੂ ਨਾਲ ਕੋਰਟ ਮੈਰਿਜ ਕੀਤੀ ਸੀ। ਇਹ ਵਿਆਹ ਬੇਹੱਦ ਸਾਦਗੀ ਨਾਲ ਹੋਇਆ ਸੀ ਜਿਸ ਵਜ੍ਹਾ ਨਾਲ ਇਸ ਦੀ ਖ਼ਬਰ ਕਿਸੇ ਨੂੰ ਨਹੀਂ ਸੀ। ਵਿਆਹ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਪਨਾ ਨੇ ਪੁੱਤਰ ਨੂੰ ਜਨਮ ਦਿੱਤਾ। ਸਪਨਾ ਨੇ ਵਿਆਹ ਤੋਂ ਬਾਅਦ ਕਰਵਾਚੌਥ 'ਤੇ ਪਹਿਲੀ ਵਾਰ ਪਤੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
‘ਫਿਲਹਾਲ 2’ ਦਾ ਸ਼ੂਟ ਸ਼ੁਰੂ, ਅਕਸ਼ੇ ਕੁਮਾਰ ਤੇ ਐਮੀ ਵਿਰਕ ਨਾਲ ਨਜ਼ਰ ਆਈ ਪੂਰੀ ਟੀਮ
NEXT STORY