ਐਂਟਰਟੇਨਮੈਂਟ ਡੈਸਕ - ਮੁੰਬਈ ’ਚ ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ‘ਪਤੀ ਪਤਨੀ ਔਰ ਵੋਹ ਦੋ’ ਦੀ ਸਕਸੈੱਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਰੋਮਾਂਟਿਕ ਕਾਮੇਡੀ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲਿਆ ਹੈ। ਫ਼ਿਲਮ ਦੀ ਸਕਸੈੱਸ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਪਾਰਟੀ ’ਚ ਆਯੁਸ਼ਮਾਨ ਖੁਰਾਣਾ ਨੇ ਵ੍ਹਾਈਟ ਟੀ-ਸ਼ਰਟ ਨੂੰ ਬਲੈਕ ਸ਼ਰਟ ਅਤੇ ਪੈਂਟ ਨਾਲ ਕੈਰੀ ਕੀਤਾ ਸੀ, ਜਿਸ ’ਚ ਉਨ੍ਹਾਂ ਦਾ ਸਟਾਈਲ ਕਾਫ਼ੀ ਕਲਾਸੀ ਅਤੇ ਕੂਲ ਲੱਗ ਰਿਹਾ ਸੀ। ਉਨ੍ਹਾਂ ਦੇ ਇਸ ਲੁੱਕ ਨੇ ਪਾਰਟੀ ’ਚ ਸਭ ਦਾ ਧਿਆਨ ਖਿੱਚ ਲਿਆ।
ਉੱਥੇ ਹੀ, ਸਾਰਾ ਅਲੀ ਖ਼ਾਨ ਆਲ-ਬਲੈਕ ਲੁੱਕ ’ਚ ਨਜ਼ਰ ਆਈ। ਉਸ ਨੇ ਬਲੈਕ ਕਲਰ ਦਾ ਕੋ-ਆਰਡ ਸੈੱਟ ਪਹਿਨਿਆ ਹੋਇਆ ਸੀ। ਉਸ ਦੇ ਇਸ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ ਨੇ ਪਾਰਟੀ ’ਚ ਚਾਰ ਚੰਨ ਲਾ ਦਿੱਤੇ। ਪਾਰਟੀ ’ਚ ਟੀ-ਸੀਰੀਜ਼ ਦੇ ਮਾਲਕ ਅਤੇ ਫ਼ਿਲਮ ‘ਪਤੀ ਪਤਨੀ ਔਰ ਵੋਹ ਦੋ’ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਵੀ ਸ਼ਾਮਿਲ ਹੋਏ।
45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ
NEXT STORY