ਜਲੰਧਰ (ਬਿਊਰੋ)– ਸ਼ਹਿਨਾਜ਼ ਕੌਰ ਗਿੱਲ ਜਿਥੇ ਆਪਣੀਆਂ ਕਿਊਟ ਅਦਾਵਾਂ ਤੇ ਨੱਖਰਿਆਂ ਕਰਕੇ ਜਾਣੀ ਜਾਂਦੀ ਹੈ, ਉਥੇ ਉਹ ਆਪਣੀ ਗਾਇਕੀ ਨਾਲ ਵੀ ਲੋਕਾਂ ਨੂੰ ਦੀਵਾਨਾ ਕਰ ਦਿੰਦੀ ਹੈ। ਸ਼ਹਿਨਾਜ਼ ਦੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਕੌਰ ਆਪਣਾ ਗੀਤ ‘ਵਾਅਦਾ ਹੈ’ ਗਾਉਂਦੀ ਨਜ਼ਰ ਆ ਰਹੀ ਹੈ, ਜੋ ਉਸ ਨੇ ਗਾਇਕ ਅਰਜੁਨ ਕਾਨੂੰਨਗੋ ਨਾਲ ਗਾਇਆ ਸੀ।
ਇਕ ਮਿੰਟ ਦੀ ਇਸ ਵੀਡੀਓ ’ਚ ਸ਼ਹਿਨਾਜ਼ ਬੈਕਗਰਾਊਂਡ ’ਚ ਗੀਤ ਚਲਾ ਕੇ ਖੁਦ ਵੀਡੀਓ ’ਚ ਗਾਉਂਦੀ ਨਜ਼ਰ ਆ ਰਹੀ ਹੈ। ਇਸ ਗੀਤ ਦੀ ਕੈਪਸ਼ਨ ’ਚ ਸ਼ਹਿਨਾਜ਼ ਲਿਖਦੀ ਹੈ, ‘ਕਿੰਨਾ ਵਧੀਆ ਗਾਉਂਦੀ ਹਾਂ ਨਾ ਮੈਂ।’
ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ ਕੁਝ ਘੰਟਿਆਂ ਅੰਦਰ ਹੀ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ’ਤੇ 32 ਹਜ਼ਾਰ ਤੋਂ ਵੱਧ ਕੁਮੈਂਟਸ ਵੀ ਕੀਤੇ ਜਾ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨਾਲ ਅਕਸ਼ੇ ਕੁਮਾਰ ਦੀ ਤਸਵੀਰ ’ਤੇ ਭੜਕੇ ਲੋਕ, ਕੀਤੀ ਬਾਈਕਾਟ ਦੀ ਮੰਗ
ਉਥੇ ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਬਲੈਕ ਐਂਡ ਗੋਲਡਨ ਡਰੈੱਸ ’ਚ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ। ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ 9 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਨੋਟ– ਸ਼ਹਿਨਾਜ਼ ਗਿੱਲ ਦੀ ਗਾਇਕੀ ਬਾਰੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਇੰਤਜ਼ਾਰ ਖ਼ਤਮ, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ 'ਤੇ ਬਣੇਗੀ ਬਾਇਓਪਿਕ
NEXT STORY