ਐਂਟਰਟੇਨਮੈਂਟ ਡੈਸਕ : ਰੋਹਿਤ ਸ਼ੈੱਟੀ ਵੱਲੋਂ ਪੇਸ਼ ਮਚ-ਅਵੇਟਿਡ ਜਾ ਰਹੀ ਰੋਮਾਂਟਿਕ ਐਂਟਰਟੇਨਰ ‘ਹਮ ਤੇਰੇ ਪਿਆਰ ਮੇਂ’ ਵਿਚ ਭਾਗਿਆਸ਼੍ਰੀ ਅਤੇ ਪ੍ਰਿਆਂਸ਼ੂ ਚੈਟਰਜੀ ਦੇ ਸ਼ਾਮਿਲ ਹੋਣ ਦੇ ਐਲਾਨ ਤੋਂ ਬਾਅਦ ਮੇਕਰਸ ਨੇ ਫ਼ਿਲਮ ਨਾਲ ਜੁੜਿਆ ਇਕ ਹੋਰ ਖ਼ਾਸ ਅਪਡੇਟ ਸਾਂਝਾ ਕੀਤਾ ਹੈ। ਫ਼ਿਲਮ ਦੀ ਟੀਮ ਨੇ ਸ਼ਿਮਲਾ ’ਚ ਆਪਣੇ ਸ਼ੂਟਿੰਗ ਸ਼ੈਡਿਊਲ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਸ਼ਿਮਲਾ ਵਿਚ 20 ਦਿਨਾਂ ਤੱਕ ਚੱਲੇ ਸ਼ੂਟਿੰਗ ਸ਼ੈਡਿਊਲ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਕ੍ਰਿਤੀ ਸ਼ੈੱਟੀ ਅਤੇ ਫ਼ਿਲਮ ਦੀ ਬਾਕੀ ਸਟਾਰ ਕਾਸਟ ਅਗਲੇ ਪੜਾਅ ਦੀ ਸ਼ੂਟਿੰਗ ਲਈ ਮੁੰਬਈ ਦਾ ਰੁਖ਼ ਕਰੇਗੀ। ਰੋਹਿਤ ਸ਼ੈੱਟੀ ਅਤੇ ਏ.ਵੀ.ਐੱਸ. ਸਟੂਡੀਓਜ਼ ਵੱਲੋਂ ਤੁਦੀਪ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਪੇਸ਼ ਫ਼ਿਲਮ ‘ਹਮ ਤੇਰੇ ਪਿਆਰ ਮੇਂ’ ਦਾ ਨਿਰਦੇਸ਼ਨ ਵਿਧੀ ਘੋੜਗਾਓਂਕਰ ਕਰ ਰਹੀ ਹਨ। ਫ਼ਿਲਮ ਦਾ ਨਿਰਮਾਣ ਅਭਿਸ਼ੇਕ ਐੱਸ. ਵਿਆਸ ਅਤੇ ਦੀਪਤੀ ਅੱਗਰਵਾਲ ਕਰ ਰਹੇ ਹਨ, ਜਦ ਕਿ ਪ੍ਰਿਅੰਕਾ ਚੌਧਰੀ ਇਸ ਦੀ ਸਹਿ-ਨਿਰਮਾਤਾ ਹਨ।
ਵੱਡੀ ਖ਼ਬਰ: ਮਸ਼ਹੂਰ PUNJABI SINGER ਨੂੰ ਜਾਨੋਂ ਮਾਰਨ ਦੀ ਧਮਕੀ! ਫ਼ਿਰੌਤੀ 'ਚ ਮੰਗੇ 5,00,00,000 ਰੁਪਏ
NEXT STORY