ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਦਾ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਲੰਮੇ ਸਮੇਂ ਤੋਂ ਦਰਸ਼ਕਾਂ ਨੂੰ ਹਸਾ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਇਹ ਸ਼ੋਅ ਟੀ. ਵੀ. ’ਤੇ ਪਰਤਿਆ ਹੈ ਤੇ ਇਸ ਨੇ ਇਕ ਵਾਰ ਮੁੜ ਧੂਮ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਕਪਿਲ ਦੇ ਸ਼ੋਅ ’ਤੇ ਟੀ. ਵੀ. ਤੋਂ ਲੈ ਕੇ ਬਾਲੀਵੁੱਡ ਤੇ ਖੇਡ ਜਗਤ ਤਕ ਦੇ ਵੱਡੇ-ਵੱਡੇ ਸਿਤਾਰੇ ਆਪਣੀ ਮੌਜੂਦਗੀ ਦਰਜ ਕਰਵਾਉਂਦੇ ਹਨ। ਹੁਣ ਕਪਿਲ ਸ਼ਰਮਾ ਦੇ ਸ਼ੋਅ ’ਤੇ ਸੋਨਾਕਸ਼ੀ ਸਿਨ੍ਹਾ ਪਹੁੰਚੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਵੇਤਾ ਤਿਵਾਰੀ ਕੋਲ ਹੀ ਰਹੇਗਾ ਬੇਟਾ ਰਿਆਂਸ਼ ਪਰ ਸਾਬਕਾ ਪਤੀ ਨੂੰ ਮਿਲੀ ਇਹ ਰਾਹਤ
ਅਜਿਹੇ ’ਚ ਕਪਿਲ ਸ਼ਰਮਾ ਤੇ ਸੋਨਾਕਸ਼ੀ ਸਿਨ੍ਹਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਵੀਡੀਓ ਸਾਂਝੀ ਕਰਦਿਆਂ ਕਪਿਲ ਸ਼ਰਮਾ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਇੰਸਟਾਗ੍ਰਾਮ ਰੀਲ ਹੈ। ਇਸ ਵੀਡੀਓ ’ਚ ਸੋਤਨਾਕਸ਼ੀ ਸ਼ੋਅ ਦੇ ਸੈੱਟ ’ਤੇ ‘ਮਿਲ ਮਾਹੀਆ’ ਗੀਤ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ।
ਇਸ ਵਿਚਾਲੇ ਕਪਿਲ ਸ਼ਰਮਾ ਉਸ ਦੇ ਕੋਲ ਆ ਕੇ ਕਹਿੰਦੇ ਹਨ, ‘ਮਿਲਣ ਆਉਂਦੇ ਹਾਂ ਤਾਂ ਤੁਹਾਡੇ ਪਿਤਾ ਜੀ ਕਹਿੰਦੇ ਹਨ ਖਾਮੋਸ਼...’ ਇਹ ਸੁਣਦਿਆਂ ਹੀ ਸੋਨਾਕਸ਼ੀ ਗੁੱਸਾ ਹੋ ਜਾਂਦੀ ਹੈ ਤੇ ਕਪਿਲ ਨੂੰ ਜ਼ੋਰਦਾਰ ਮੁੱਕਾ ਮਾਰਦੀ ਹੈ।
ਕਪਿਲ ਤੇ ਸੋਨਾਕਸ਼ੀ ਦੀ ਇਹ ਫਨੀ ਵੀਡੀਓ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦਿਆਂ ਕਪਿਲ ਨੇ ਲਿਖਿਆ, ‘ਮੇਰੀ ਪਹਿਲੀ ਰੀਲ...।’ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ ਤੇ ਇਸ ’ਤੇ ਪ੍ਰਸ਼ੰਸਕ ਕੁਮੈਂਟਸ ਵੀ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੱਜਣ ਅਦੀਬ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ 3 ਨੂੰ
NEXT STORY