ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਕਹਿਣੈ ਕਿ 'ਪ੍ਰੇਮ ਰਤਨ ਧਨ ਪਾਇਓ' 'ਚ ਉਸ ਦੇ ਹੀਰੋ ਬਣੇ ਸਲਮਾਨ ਖਾਨ ਹੀ ਉਸ ਦੇ ਮਨਪਸੰਦ ਅਦਾਕਾਰ ਹਨ। ਸੋਨਮ ਨੇ ਉਨ੍ਹਾਂ ਨੂੰ ਕਾਫੀ ਹੌਟ ਵੀ ਕਿਹਾ।
ਇਹ ਗੱਲ ਸੋਨਮ ਨੇ ਇਥੇ ਇਕ ਕਾਲਜ 'ਚ ਕਹੀ, ਜਿਥੇ ਉਹ ਆਪਣੀ ਫਿਲਮ 'ਨੀਰਜਾ' ਦੇ ਗੀਤ 'ਅੱਖੀਆਂ ਮਿਲਾਏਂਗੇ ਡਰ ਸੇ' ਦੇ ਪ੍ਰਚਾਰ ਲਈ ਪਹੁੰਚੀ ਸੀ। ਇਸ ਦੌਰਾਨ ਉਸ ਤੋਂ ਪੁੱਛਿਆ ਗਿਆ ਕਿ ਉਸ ਦੇ ਮਨਪਸੰਦ ਅਦਾਕਾਰ ਕੌਣ ਹਨ ਤਾਂ ਜਵਾਬ 'ਚ ਉਸ ਨੇ ਭੀੜ 'ਚ ਸਲਮਾਨ ਖਾਨ ਦਾ ਨਾਂ ਅਲਾਪਣਾ ਸ਼ੁਰੂ ਕਰ ਦਿੱਤਾ।
ਇਸ ਦੇ ਜਵਾਬ 'ਚ ਸੋਨਮ ਨੇ ਕਿਹਾ, ''ਤੁਸੀਂ ਬਿਲਕੁਲ ਸਹੀ ਹੋ। ਉਹ ਸਲਮਾਨ ਖਾਨ ਹੀ ਹਨ।'' ਜ਼ਿਕਰਯੋਗ ਹੈ ਕਿ ਗੀਤ 'ਅੱਖੀਆਂ ਮਿਲਾਏਂਗੇ' ਕਾਲਜ 'ਚ ਲਾਂਚ ਕੀਤਾ ਗਿਆ। ਸੋਨਮ ਨੇ ਇਸ ਗੀਤ ਨੂੰ ਪਹਿਲਾ ਰੌਕ ਐਂਥਮ ਕਿਹਾ। ਸਲਮਾਨ ਅਤੇ ਸੋਨਮ ਦੀ ਉਮਰ 'ਚ 20 ਸਾਲ ਦਾ ਫਰਕ ਹੈ ਪਰ ਫਿਲਮ ਹੋਵੇ ਜਾਂ ਪ੍ਰਚਾਰ ਦੋਹਾਂ ਥਾਵਾਂ 'ਤੇ ਦੋਹਾਂ ਦੀ ਜੋੜੀ ਹਿੱਟ ਰਹੀ ਹੈ।
ਹਿੱਟ ਐਂਡ ਰਨ ਮਾਮਲੇ 'ਚ ਹਾਈ ਕੋਰਟ ਦਾ ਫੈਸਲਾ ਕਮਜ਼ੋਰ : ਮਹਾਰਾਸ਼ਟਰ ਸਰਕਾਰ
NEXT STORY