ਮੁੰਬਈ— ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਆਉਣ ਵਾਲੀ ਫਿਲਮ 'ਤੂਤਕ ਤੂਤਕ ਤੂਤੀਆਂ' ਦੇ ਟਾਈਟਲ ਟ੍ਰੈਕ ਤੋਂ ਕਾਫੀ ਖੁਸ਼ ਹਨ। ਸੋਨੂੰ ਦੀ ਬਤੌਰ ਨਿਰਮਾਤਾ ਪਹਿਲੀ ਫਿਲਮ 'ਤੂਤਕ ਤੂਤਕ ਤੂਤੀਆਂ' ਪ੍ਰਦਰਸ਼ਿਤ ਹੋਣ ਲਈ ਤਿਆਰ ਹੈ। ਫਿਲਮ 'ਚ ਸੋਨੂੰ, ਤਮੰਨਾ ਭਾਟੀਆ ਅਤੇ ਪ੍ਰਭੂਦੇਵਾ ਨੇ ਮੁੱਖ ਭੂਮਿਕਾ ਨਿਭਾਈ ਹੈ। 'ਤੂਤਕ ਤੂਤਕ ਤੂਤੀਆਂ' ਦਾ ਟਾਈਟਲ ਗਾਣਾ ਅੱਠ ਵੱਖ-ਵੱਖ ਸੰਗੀਤ ਨਿਰਦੇਸ਼ਕਾਂ ਨੇ ਬਣਾਇਆ ਸੀ ਪਰ ਫਿਰ ਵੀ ਪਸੰਦ ਨਹੀਂ ਆਇਆ। ਬਾਅਦ 'ਚ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਗਾਣੇ ਨੂੰ ਤਿਆਰ ਕੀਤਾ ਗਿਆ, ਜਿਸ ਨੂੰ ਲੈ ਕੇ ਸੋਨੂੰ ਕਾਫੀ ਖੁਸ਼ ਹਨ। ਇਹ ਗਾਣਾ ਨੱਬੇ ਦੇ ਦਹਾਕੇ 'ਚ ਗਾਇਕ ਮਲਕੀਤ ਸਿੰਘ ਦੀ ਆਵਾਜ਼ 'ਚ ਰਿਲੀਜ਼ ਹੋਇਆ ਸੀ।
ਨਛੱਤਰ ਗਿੱਲ ਦਾ ਨਵਾਂ ਗੀਤ 'ਤੇਰੇ ਨਾਲ ਪਿਆਰ' ਰਿਲੀਜ਼
NEXT STORY