ਮੁੰਬਈ-ਬਾਲੀਵੁੱਡ 'ਚ ਅੱਜ-ਕੱਲ੍ਹ ਸੈਕਸ ਕਾਮੇਡੀ ਫਿਲਮ ਬਣਨਾ ਆਮ ਗੱਲ ਹੋ ਗਈ ਹੈ। ਹਾਲ ਹੀ 'ਚ ਸੈਫ਼ ਅਲੀ ਖਾਨ ਦੇ ਜੀਜਾ ਕੁਣਾਲ ਖੇਮੂ ਦੀ ਆਉਣ ਵਾਲੀ ਫਿਲਮ 'ਗੁੱਡੂ ਦੀ ਗੰਨ' ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਅਤੇ ਹੁਣ ਸਨੀ ਲਿਓਨੀ ਦੀ ਆਉਣ ਵਾਲੀ ਫਿਲਮ 'ਮਸਤੀਜ਼ਾਦੇ' ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ ਨੂੰ ਸਨੀ ਨੇ ਆਪਣੇ ਇੰਸਟਾ ਦੇ ਐਕਾਊਂਟ 'ਤੇ ਸ਼ੇਅਰ ਕੀਤਾ ਹੈ।
ਦੀਵਾਲੀ ਤੋਂ ਪਹਿਲਾਂ ਸਨੀ ਲਿਓਨੀ ਦਾ ਫੈਨਜ਼ ਲਈ ਇਹ ਡਬਲ ਧਮਾਲ ਬਹੁਤ ਜ਼ਬਰਦਸਤ ਹੈ। ਦਰਅਸਲ ਇਸ ਪੋਸਟਰ 'ਚ ਸਨੀ ਦੋ ਵੱਖ-ਵੱਖ ਅਵਤਾਰਾਂ 'ਚ ਵਿਖਾਈ ਦੇ ਰਹੀ ਹੈ। ਮਿਲਾਪ ਝਾਵੇਰੀ ਦੀ ਫਿਲਮ 'ਮਸਤੀਜ਼ਾਦੇ' 'ਚ ਸਨੀ ਲਿਓਨੀ ਮੁੱਖ ਭੂਮਿਕਾ 'ਚ ਹੈ। ਸੈਂਸਰ ਬੋਰਡ ਨੇ ਕੁਝ ਸੀਨ ਅਤੇ ਡਾਇਲਾਗ ਹਟਾਉਣ ਤੋਂ ਬਾਅਦ ਫਿਲਮ ਨੂੰ 'ਏ' ਸਰਟੀਫਿਕੇਟ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ 'ਚ ਲਿਓਨੀ ਦੋਹਰੀ ਭੁਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਇਸੇ ਸਾਲ 2015 'ਚ ਰਿਲੀਜ਼ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸ਼ਾਹਰੁਖ ਦੀਆਂ ਵਧੀਆਂ ਮੁਸੀਬਤਾਂ, ਈ. ਡੀ. ਨੇ ਫਿਰ ਭੇਜਿਆ ਸੰਮਨ
NEXT STORY