ਮੁੰਬਈ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀਆਂ ਹੁਣੇ ਜਿਹੇ ਰਿਲੀਜ ਹੋਈਆਂ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ ਪਰ ਉਹ ਆਪਣੇ ਹਾਟ ਅਕਸ ਕਾਰਨ ਸੁਰਖੀਆਂ ਜ਼ਰੂਰ ਬਟੋਰਦੀ ਰਹਿੰਦੀ ਹੈ। ਅਸਲ 'ਚ ਸੰਨੀ ਨੇ ਹੁਣੇ ਜਿਹੇ ਇਕ ਹਾਟ ਫੋਟੋਸ਼ੂਟ ਕਰਵਾਇਆ ਹੈ, ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸੰਨੀ ਨੇ ਹੁਣੇ ਜਿਹੇ ਮੈਨਫੋਰਸ ਕੈਲੰਡਰ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਸਾਰੀਆਂ ਤਸਵੀਰਾਂ ਬੇਹੱਦ ਹਾਟ ਅਤੇ ਸੈਕਸੀ ਲੱਗ ਰਹੀਆਂ ਹਨ। ਇਹ ਫੋਟੋਸ਼ੂਟ ਮਸ਼ਹੂਰ ਫੋਟੋਗਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ, ਜੋ ਕਿ ਥਾਈਲੈਂਡ 'ਚ ਕੀਤਾ ਗਿਆ ਹੈ। ਇਸ ਫੋਟੋਸ਼ੂਟ 'ਚ ਸੰਨੀ ਬਿਕਨੀ 'ਚ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸੰਨੀ ਲਿਓਨ ਦੀ ਆਉਣ ਵਾਲੀ ਫਿਲਮ 'ਬੇਈਮਾਨ ਲਵ' ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਉਹ ਆਪਣੀ ਫਿਲਮ 'ਵਨ ਨਾਈਟ ਸਟੈਂਡ' ਲਈ ਵੀ ਬਹੁਤ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਦੇ ਨਿਰਦੇਸ਼ਤ ਜੈਸਮੀਨ ਡਿਸੂਜ਼ਾ ਹੈ ਅਤੇ ਸੰਨੀ ਨਾਲ ਇਸ ਫਿਲਮ 'ਚ ਤਨੁਜ ਵੀਰਵਾਨੀ ਵੀ ਮੁਖ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ 6 ਮਈ ਨੂੰ ਰਿਲੀਜ਼ ਹੋਵੇਗੀ।
ਪਨਾਮਾ ਦਸਤਾਵੇਜ਼ਾਂ 'ਚ ਆਇਆ ਅਜੇ ਦੇਵਗਨ ਦਾ ਨਾਂ, ਵਿਦੇਸ਼ 'ਚ ਖਰੀਦੀ ਸੀ ਕੰਪਨੀ
NEXT STORY