ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਦੇ ਲੰਬੇ ਸਮੇਂ ਤੋਂ ਜਾਰੀ ਚੈੱਕ ਬਾਊਂਸ ਵਿਵਾਦ ਨੂੰ ਵੀਰਵਾਰ ਨੂੰ ਵਿਚੋਲਗੀ ਲਈ ਭੇਜ ਦਿੱਤਾ। ਅਦਾਲਤ ਨੇ ਇਸ ਗੱਲ ’ਤੇ ਧਿਆਨ ਦਿੱਤਾ ਕਿ ਅਦਾਕਾਰ ਨੇ ਉਸ ਦੀ ਰਜਿਸਟਰੀ ’ਚ 2 ਕਰੋੜ ਰੁਪਏ ਜਮ੍ਹਾ ਕਰਵਾਏ ਹਨ। ਚੋਟੀ ਦੀ ਅਦਾਲਤ ਨੇ ਰਾਜਪਾਲ ਯਾਦਵ ਨੂੰ ਰਾਹਤ ਦਿੰਦੇ ਹੋਏ ਹੇਠਲੀ ਅਦਾਲਤ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਯਾਦਵ ਦਾ ਪਾਸਪੋਰਟ ਉਨ੍ਹਾਂ ਨੂੰ ਸੌਂਪ ਦੇਵੇ ਤਾਂ ਜੋ ਉਹ ਵਿਦੇਸ਼ ’ਚ ਆਪਣੇ ਪੇਸ਼ੇਵਰ ਕੰਮਾਂ ਲਈ ਜਾ ਸਕਣ, ਹਾਲਾਂਕਿ ਇਹ ਉਨ੍ਹਾਂ ਸ਼ਰਤਾਂ ਦੇ ਤਹਿਤ ਹੋਵੇਗਾ ਜੋ ਉਨ੍ਹਾਂ ’ਤੇ ਲਗਾਈਆਂ ਗਈਆਂ ਹਨ।
ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਨੇ ਕਿਹਾ ਕਿ ਜਮ੍ਹਾ ਕੀਤੀ ਗਈ ਰਕਮ ਅਤੇ ਦੋਵਾਂ ਧਿਰਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਦੇਖਦੇ ਹੋਏ ਮਾਮਲੇ ਦਾ ਸੁਖਾਵਾਂ ਹੱਲ ਸੰਭਵ ਜਾਪਦਾ ਹੈ। ਬੈਂਚ ਨੇ ਕਿਹਾ, ‘‘ਪਟੀਸ਼ਨਰਾਂ (ਯਾਦਵ ਅਤੇ ਉਨ੍ਹਾਂ ਦੀ ਪਤਨੀ) ਨੇ ਰਜਿਸਟਰੀ ’ਚ 2 ਕਰੋੜ ਰੁਪਏ ਜਮ੍ਹਾ ਕਰਵਾਏ ਹਨ। ਸੰਖੇਪ ’ਚ ਉਠਾਏ ਗਏ ਮੁੱਦਿਆਂ ਨੂੰ ਦੇਖਦੇ ਹੋਏ ਸਾਨੂੰ ਲੱਗਦਾ ਹੈ ਕਿ ਵਿਚੋਲਗੀ ਰਾਹੀਂ ਮਾਮਲੇ ਦਾ ਸੁਖਾਵਾਂ ਹੱਲ ਕੀਤਾ ਜਾ ਸਕਦਾ ਹੈ।’’ ਚੀਫ ਜਸਟਿਸ ਨੇ ਕਿਹਾ ਕਿ ਉਹ ਵਿਵਾਦ ਦਾ ਸੁਖਾਵਾਂ ਹੱਲ ਯਕੀਨੀ ਬਣਾਉਣ ਲਈ ਇਕ ਵਿਚੋਲਾ ਨਿਯੁਕਤ ਕਰਨਗੇ।
ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ ਦੀ ਉਮਰ 'ਚ ਛੱਡੀ ਦੁਨੀਆ
NEXT STORY