ਸਹਰਸਾ : ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਅਪਰਾਧੀਆਂ ਨੇ ਸ਼ਨੀਵਾਰ ਸਵੇਰੇ 10:30 ਵਜੇ ਮ੍ਰਿਤਕ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮੇ ਦੇ ਮੁੰਡੇ ਅਤੇ ਯਾਮਾਹਾ ਏਜੰਸੀ ਦੇ ਮਾਲਕ ਰਾਜਕੁਮਾਰ ਸਿੰਘ ਅਤੇ ਕਾਰੀਗਰ ਅਮੀਰ ਹਸਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਯਾਮਾਹਾ ਏਜੰਸੀ ਦੇ ਪ੍ਰੋਪਾਈਟਰ ਰਾਜਕੁਮਾਰ ਸਿੰਘ ਸਹਰਸਾ ਤੋਂ ਮਧੇਪੁਰਾ ਆਪਣੇ ਸ਼ੋਅ ਰੂਮ ਨੂੰ ਖੋਲ੍ਹਣ ਜਾ ਰਹੇ ਸੀ। ਇਸੇ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਸਹਰਸਾ-ਮਧੇਪੁਰਾ ਮਾਰਗ 'ਤੇ ਸਬੈਲਾ ਨੇੜੇ ਉਕਤ ਦੋਵਾਂ ਨੌਜਵਾਨਾਂ ਦੀ ਕਾਰ ਨੂੰ ਓਵਰਟੇਕ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਦੱਸ ਦਈਏ ਕਿ ਗੋਲੀ ਲੱਗਣ ਤੋਂ ਬਾਅਦ ਦੋਵੇਂ ਜ਼ਖਮੀ ਲੋਕਾਂ ਨੂੰ ਜ਼ਿਲ੍ਹੇ ਦੇ ਇੱਕ ਨਿੱਜੀ ਨਰਸਿੰਗ ਹੋਮ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਘੱਟਨ ਦੇ ਸਬੰਧ 'ਚ ਨਿੱਜੀ ਨਰਸਿੰਗ ਹੋਮ ਦੇ ਡਾਕਟਰ, ਰਨਜੇਸ਼ ਕੁਮਾਰ ਨੇ ਦੱਸਿਆ ਕਿ ਰਾਜਕੁਮਾਰ ਸਿੰਘ ਦੀ ਹਾਲਤ ਠੀਕ ਹੈ, ਜਦਕਿ ਅਮੀਰ ਹਸਨ ਦੇ ਪੇਟ 'ਚ ਗੋਲੀ ਲੱਗੀ ਹੈ ਅਤੇ ਉਹ ਜ਼ਖਮੀ ਹੈ।
ਫਿਲਹਾਲ ਸਦਰ ਦੇ ਐਸਡੀਪੀਓ ਸੰਤੋਸ਼ ਕੁਮਾਰ, ਜੋ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਿੱਜੀ ਨਰਸਿੰਗ ਹੋਮ ਪਹੁੰਚੇ, ਨੇ ਪੀੜਤਾ ਦਾ ਬਿਆਨ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਇਲਾਜ ਜਾਰੀ ਹੈ। ਇਕ ਦੀ ਲੱਤ 'ਚ ਗੋਲੀ ਲੱਗੀ ਹੈ ਅਤੇ ਦੂਜੀ ਦੇ ਪੇਟ 'ਚ।
ਨੋਟ — ਸੁਸ਼ਾਂਤ ਸਿੰਘ ਰਾਜਪੂਤ ਦੇ ਭਰਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ? ਕੁਮੈਂਟ ਕਰਕੇ ਦੱਸੋ।
ਆਖ਼ਿਰ ਕਿਸ ਕੋਲੋਂ ਬਦਲਾ ਲੈਣੀ ਚਾਹੁੰਦੀ ਹੈ ਨੋਰਾ ਫਤੇਹੀ? ਨਵੇਂ ਪੋਸਟ ਨੇ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ
NEXT STORY