ਮੁੰਬਈ— ਟੀ.ਵੀ ਅਦਾਕਾਰ ਏਜ਼ਾਜ ਖਾਨ ਜੋ ਕਿ ਬਿੱਗ ਬੌਸ ਦੇ ਸਾਬਕਾ ਭਾਗੀਦਾਰ ਵੀ ਰਹਿ ਚੁੱਕੇ ਹਨ, ਪਰ ਇੱਕ ਮਾਡਲ ਨੇ ਉਨ੍ਹਾਂ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ ਹੈ। ਮੰਗਲਵਾਰ ਨੂੰ ਮਾਡਲ ਨੇ ਉਨ੍ਹਾਂ 'ਤੇ ਅਸ਼ਲੀਲ ਤਸਵੀਰਾਂ ਅਤੇ ਮੈਸੇਜ ਭੇਜਣ ਦਾ ਦੋਸ ਲਗਾਉਂਦੇ ਹੋਏ ਐਫ.ਆਈ.ਆਰ. ਦਰਜ ਕਰਵਾਈ ਹੈ।
ਖ਼ਬਰ ਮੁਤਾਬਕ ਮਾਡਲ ਨੇ ਪੁਲਸ ਨੂੰ ਦੱਸਿਆ ਕਿ ਏਜ਼ਾਜ ਖਾਨ ਉਨ੍ਹਾਂ ਨੂੰ ਗਲਤ ਤਸਵੀਰਾਂ ਵੀ ਭੇਜਦੇ ਹਨ, ਜਿਸ ਨੂੰ ਫਿਲਹਾਲ ਉਨ੍ਹਾਂ ਨੇ ਇਸ ਨੂੰ ਹਟਾ ਦਿੱਤਾ ਹੈ। ਇਸ ਮਾਡਲ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਭੱਦੇ ਮੈਸੇਜ ਵੀ ਭੇਜਦਾ ਸੀ। ਤੁਹਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਡਲ ਐਸ਼ਵਰਿਆ ਚੌਬੇ ਨੇ ਵਰਸੋਵਾ ਪੁਲਸ ਨਾਲ ਸੋਮਵਾਰ ਨੂੰ ਇਸ ਬਾਰੇ ਗੱਲ ਕੀਤੀ ਸੀ ਅਤੇ ਕੱਲ ਉਨ੍ਹਾਂ ਨੇ ਏਜ਼ਾਜ ਖਾਨ ਦੇ ਖਿਲਾਫ ਐਫ. ਆਈ. ਆਰ. ਦਰਜ ਕਰਵਾਈ ਹੈ। ਉਨ੍ਹਾਂ ਨੇ ਆਪਣੇ ਖੱਤ 'ਚ ਇਹ ਵੀ ਲਿਖਾਇਆ ਹੈ ਕਿ ਇਹ ਕੋਈ ਪਬਲਿਕ ਸਿਟੀ ਸਟੰਟ ਨਹੀਂ ਹੈ। ਉਹ ਸਿਰਫ ਏਜ਼ਾਜ ਖਾਨ ਨੂੰ ਬੈਨਕਾਬ ਕਰਨਾ ਚਾਹੁੰਦੀ ਹੈ। ਐਸ਼ਵਰਿਆ ਚੌਬੇ ਨੇ ਦੋਸ਼ ਲਗਾਇਆ ਹੈ ਕਿ ਏਜ਼ਾਜ ਖਾਨ ਕੁਝ ਦਿਨਾਂ ਤੋਂ ਲਗਾਤਾਰ ਉਸ ਨੂੰ ਅਸ਼ਲੀਲ ਮੈਸੈਜ ਭੇਜ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਮਾਣ ਸਮਾਨ ਨੂੰ ਕਾਫੀ ਠੇਸ ਲੱਗੀ ਹੈ।
ਜ਼ਿਕਰਯੋਗ ਹੈ ਕਿ ਵਰਸੋਵਾ ਪੁਲਸ ਨੇ ਸੀ. ਆਰ. ਨੰਬਰ 203 ਦੇ ਤਹਿਤ ਆਈ. ਪੀ. ਸੀ. ਦੀ ਧਾਰਾ ਨੰਬਰ 504 ਅਤੇ 509 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਐਸ਼ਵਰਿਆ ਚੌਬੇ ਦੀ ਸਾਰੀ ਫੋਨ ਦੀ ਵੇਰਵਾ ਲੈਣ ਦੀ ਤਿਆਰੀ 'ਚ ਹਨ। ਪੁਲਸ ਨੇ ਹੁਣ ਤੱਕ ਏਜ਼ਾਜ ਖਾਨ ਨੂੰ ਗ੍ਰਿਫਤਾਰ ਕੀਤਾ ਹੈ ਜਾ ਨਹੀਂ, ਪਰ ਪੁਛਗਿੱਛ ਦੇ ਲਈ ਸਮਨ ਭੇਜ ਦਿੱਤੇ ਹਨ।
'ਦਿ ਕਪਿਲ ਸ਼ਰਮਾ' ਸ਼ੋਅ ਨੂੰ ਲੱਗ ਸਕਦਾ ਹੈ ਇੱਕ ਹੋਰ ਵੱਡਾ ਝੱਟਕਾ
NEXT STORY