ਮੁੰਬਈ (ਬਿਊਰੋ) : ਕਾਫੀ ਲੰਬੇ ਸਮੇਂ ਤੋਂ 'ਲਾਈਫ ਇੰਨ ਮੈਟਰੋ' ਦਾ ਸੀਕਵਲ ਸੁਰਖੀਆਂ 'ਚ ਛਾਈ ਹੋਈ ਹੈ। ਇਸ ਫਿਲਮ ਦੀ ਕਾਸਟ ਹਾਲੇ ਤੱਕ ਫਾਈਨਲ ਨਹੀਂ ਹੋਈ। ਫਿਲਮ ਦੀ ਕਹਾਣੀ ਚਾਰ ਵੱਖ-ਵੱਖ ਜੋੜੀਆਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਫਿਲਮ 'ਚ ਤਾਪਸੀ ਪਨੂੰ, ਅਭਿਸ਼ੇਕ ਬੱਚਨ, ਪਰਿਣੀਤੀ ਚੋਪੜਾ ਤੇ ਫਾਤਿਮਾ ਸ਼ੇਖ ਨਾਲ ਅਦਿੱਤਿਆ ਰਾਏ ਕਪੂਰ ਦੀ ਐਂਟਰੀ ਦੀਆਂ ਖਬਰਾਂ ਆਈਆਂ ਸਨ। ਪਹਿਲਾਂ 'ਲਾਈਫ ਇੰਨ ਮੈਟਰੋ-2' 'ਚੋਂ ਪਰਿਣੀਤੀ ਚੋਪੜਾ ਨੇ ਡੇਟ ਇਸ਼ੂਜ਼ ਕਰਕੇ ਦੂਰੀ ਬਣਾ ਲਈ ਅਤੇ ਉਸ ਦੀ ਥਾਂ ਤਾਪਸੀ ਪਨੂੰ ਨੂੰ ਚੁਣਿਆ ਗਿਆ ਪਰ ਹੁਣ ਖਬਰਾਂ ਹਨ ਕਿ ਤਾਪਸੀ ਨੇ ਵੀ ਡਾਇਰੈਕਟਰ ਅਨੁਰਾਗ ਬਸੂ ਦੀ ਫਿਲਮ ਨੂੰ ਨਾਂਹ ਕਰ ਦਿੱਤੀ ਹੈ। ਇਸ ਦਾ ਕਾਰਨ ਫਿਲਮ ਨੂੰ ਲੈ ਕੇ ਹੋ ਰਹੀ ਦੇਰੀ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਤਾਪਸੀ ਇਨ੍ਹੀਂ ਦਿਨੀਂ ਆਪਣੀ ਮਲਟੀਸਟਾਰਰ ਫਿਲਮ 'ਮਿਸ਼ਨ ਮੰਗਲ' ਤੇ 'ਵੂਮਨੀਆ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦਾ ਅਸਰ ਤਾਪਸੀ ਦੀਆਂ ਫਿਲਮਾਂ ਦੀ ਡੇਟਸ 'ਤੇ ਪੈ ਰਿਹਾ ਹੈ। ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਤਾਪਸੀ ਦੁਬਾਰਾ 'ਲਾਈਫ ਇੰਨ ਮੈਟਰੋ-2' ਨੂੰ ਆਪਣੀਆਂ ਡੇਟਸ ਦੇ ਸਕੇਗੀ ਜਾਂ ਨਹੀ। ਹੁਣ ਫਿਲਮ 'ਚ ਹੋਰ ਦੇਰੀ ਵੀ ਹੋ ਸਕਦੀ ਹੈ।
ਜਨਮਦਿਨ 'ਤੇ ਦੇਖੋ ਦੀਪਿਕਾ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ
NEXT STORY