ਨਵੀਂ ਦਿੱਲੀ— 'ਦਿ ਕਪਿਲ ਸ਼ਰਮਾ' ਸ਼ੋਅ ਦੀਆਂ ਮੁਸੀਬਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਪਹਿਲਾ ਸ਼ੋਅ 'ਤੇ ਨਰਸ ਵੱਲੋਂ ਕੇਸ ਅਤੇ ਹੁਣ ਖ਼ਬਰ ਹੈ ਕਿ ਸ਼ੋਅ 'ਚ ਸਰਲਾ ਦਾ ਕਿਰਦਾਰ ਨਿਭਾ ਰਹੀ ਆਦਾਕਾਰਾ ਸਿਮੋਨਾ ਚਕਰਵਰਤੀ ਕਪਿਲ ਦਾ ਸਾਥ ਛੱਡਣ ਵਾਲੀ ਹੈ। ਖ਼ਬਰਾਂ ਦੇ ਮੁਤਾਬਕ ਸਿਮੋਨਾ ਇਸ ਸ਼ੋਅ 'ਚ ਆਪਣੇ ਕਿਰਦਾਰ ਤੋਂ ਖੁਸ਼ ਨਹੀਂ ਹੈ। ਇਸ ਲਈ ਉਹ ਇਸ ਸ਼ੋਅ ਨੂੰ ਛੱਡਣਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ''ਕਾਮੇਡੀ ਨਾਈਟ ਵਿਦ ਕਪਿਲ'' 'ਚ ਸਿਮੋਨਾ ਕਪਿਲ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਸੀ ਅਤੇ ਇਸ ਸ਼ੋਅ ਉਹ ਡਾਕਟਰ ਬਣੇ ਸੁਨੀਲ ਗਰੋਵਰ ਦੀ ਬੇਟੀ ਹੈ ਸਰਲਾ ਦਾ ਕਿਰਦਾਰ 'ਚ ਹੈ, ਜੋ ਕਿ ਕਪਿਲ ਦੇ ਪਿਆਰ 'ਚ ਹੈ।
ਜ਼ਿਕਰਯੋਗ ਹੈ ਕਿ ਕਾਮੇਡੀ ਨਾਈਟ ਬੰਦ ਹੋਣ ਤੋਂ ਬਾਅਦ ਸਿਮੋਨਾ ਨੇ ਕਪਿਲ ਦਾ ਸਾਥ ਦਿੱਤਾ ਸੀ ਅਤੇ ਉਨ੍ਹਾਂ ਦੇ ਨਵੇਂ ਸ਼ੋਅ 'ਚ ਨਜ਼ਰ ਆ ਰਹੀ ਹੈ। ਸਿਮੋਨਾ ਨੇ ਸਲਮਾਨ ਖਾਨ ਦੀ ਫਿਲਮ 'ਕਿੱਕ' 'ਚ ਵੀ ਕੰਮ ਕੀਤਾ ਸੀ।
'ਹਾਫ ਗਰਲ ਫਰੈਂਡ' ਦੇ ਲਈ ਅਰਜੁਨ ਕਪੂਰ ਨੇ ਨਿਭਾਇਆ ਇਹ ਕਿਰਦਾਰ
NEXT STORY