ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਖਬਰਾਂ ਦੀ ਮੰਨੀਏ ਤਾਂ ਸ਼ਾਇਦ ਵਿਆਹ ਦੇ 4 ਸਾਲ ਬਾਅਦ ਮਿਲਿੰਦ ਅਤੇ ਉਨ੍ਹਾਂ ਦੇ ਪਤਨੀ ਪ੍ਰਿਆ ਬੈਨੀਪਾਲ ਦੇ ਰਿਸ਼ਤੇ ਵਿੱਚ ਦਰਾਰ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਅਫਵਾਹਾਂ ਨੂੰ ਉਸ ਸਮੇਂ ਹੋਰ ਵੀ ਜ਼ਿਆਦਾ ਹਵਾ ਮਿਲ ਗਈ, ਜਦੋਂ ਸੋਸ਼ਲ ਮੀਡੀਆ ਯੂਜ਼ਰਸ ਨੇ ਨੋਟਿਸ ਕੀਤਾ ਕਿ ਦੋਹਾਂ ਨੇ ਇੰਸਟਾਗ੍ਰਾਮ 'ਤੇ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੇ ਵੀ ਇਨ੍ਹਾਂ ਖਬਰਾਂ ਦੀ ਆਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: 'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ ਇਲਜ਼ਾਮਾਂ 'ਤੇ ਗੋਵਿੰਦਾ ਨੇ ਤੋੜੀ ਚੁੱਪ

ਮਿਲਿੰਦ ਅਤੇ ਪ੍ਰਿਆ ਦਾ ਵਿਆਹ 16 ਅਪ੍ਰੈਲ 2022 ਨੂੰ ਹੋਇਆ ਸੀ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਸਾਂਝੀਆਂ ਕਰਦੇ ਸਨ। ਹਾਲਾਂਕਿ ਹੁਣ ਪਿਛਲੇ ਸਮੇਂ ਤੋਂ ਗਾਇਕ ਨੇ ਆਪਣੀ ਪਤਨੀ ਨਾਲ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ। ਹੋਰ ਤਾਂ ਹੋਰ ਮਿਲਿੰਦ ਨੇ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਸਾਰੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ ਹਨ। ਹੁਣ ਉਨ੍ਹਾਂ ਦੇ ਖਾਤੇ 'ਤੇ ਸਿਰਫ 11 ਪੋਸਟਾਂ ਹਨ, ਅਤੇ ਉਹ ਵੀ ਉਨ੍ਹਾਂ ਦੇ ਨਵੇਂ ਐਲਬਮ ਦੀਆਂ।
ਇਹ ਵੀ ਪੜ੍ਹੋ: 35 ਲੱਖ ਦਾ ਬੈਗ ਤੇ 21 ਲੱਖ ਦੀ ਘੜੀ ! ਸੰਸਦ ਪਹੁੰਚੀ ਕੰਗਨਾ ਦੇ 'ਸ਼ਾਹੀ ਲੁੱਕ' ਦੀ ਛਿੜੀ ਚਰਚਾ

ਮਿਲਿੰਦ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਉਨ੍ਹਾਂ ਦੀ ਪ੍ਰਿਆ ਨਾ ਪਹਿਲੀ ਮੁਲਾਕਾਤ PUBG ਖੇਡਦੇ ਸਮੇਂ ਹੋਈ ਸੀ। ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ 2022 ਵਿੱਚ ਵਿਆਹ ਕਰਵਾ ਲਿਆ ਸੀ ਅਤੇ ਵਿਆਹ ਦੇ 3 ਸਾਲ ਬਾਅਦ ਦੋਵੇਂ 2025 ਵਿੱਚ ਜੁੜਵਾਂ ਬੱਚਿਆਂ ਦੇ ਮਾਪੇ ਬਣੇ ਸਨ।

ਇਹ ਵੀ ਪੜ੍ਹੋ: ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ 'ਚ ਇਲਾਜ ਮਗਰੋਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਮਿਰਜ਼ਾਪੁਰ: ਦਿ ਮੂਵੀ' ਦੇ ਟ੍ਰੇਲਰ ਤੋਂ ਪਹਿਲਾਂ ਰਿਲੀਜ਼ ਹੋਏ 4 ਦਮਦਾਰ ਪੋਸਟਰ
NEXT STORY