ਐਂਟਰਟੇਨਮੈਂਟ ਡੈਸਕ - ‘ਪਹਿਲਾ ਪਿਆਰ ਦੂਸਰੀ ਬਾਰ’ ਦੇ ਮੇਕਰਸ ਨੇ ਬੇਸਬਰੀ, ਪੁਰਾਣੀਆਂ ਯਾਦਾਂ ਅਤੇ ਪਹਿਲੇ ਪਿਆਰ ਦੇ ਅਹਿਸਾਸ ਨੂੰ ਸਮੇਟਣ ਵਾਲਾ ਨਵਾਂ ਗਾਣਾ ‘ਜਾਨੇ ਕਿਸ ਮੋੜ ਪੇ’ ਰਿਲੀਜ਼ ਕਰ ਦਿੱਤਾ ਹੈ। ਗਾਣੇ ਨੂੰ ਦਰਸ਼ਨ ਰਾਵਲ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ, ਜਦ ਕਿ ਗੁਰਪ੍ਰੀਤ ਸੈਣੀ ਨੇ ਇਸ ਦੇ ਬੋਲ ਲਿਖੇ ਹਨ। ਇਹ ਗਾਣਾ ਖ਼ੁਦ ’ਚ ਇਨ੍ਹਾਂ ਤਿੰਨਾਂ ਦੋਸਤਾਂ ਦੇ ਸਫ਼ਰ ਨੂੰ ਸਮੇਟੇ ਹੋਏ ਹੈ। ਗਾਣੇ ’ਚ ਸਕੂਲ ਰੀ-ਯੂਨੀਅਨ ਦੇਖ ਸਕਦੇ ਹਾਂ, ਹਾਲਾਂਕਿ ਇਸ ਟ੍ਰਿਪ ਦੇ ਪਿੱਛੇ ਵੱਡੀ ਵਜ੍ਹਾ ਹੈ ਅਤੇ ਉਹ ਹੈ ਆਪਣੇ ਪਹਿਲੇ ਕ੍ਰਸ਼ ਨੂੰ ਫਿਰ ਤੋਂ ਦੇਖਣ ਅਤੇ ਮਿਲਣ ਦੀ ਉਮੀਦ।
ਇਹ ਉਨ੍ਹਾਂ ਦੇ ਸਫ਼ਰ ’ਚ ਅਚਾਨਕ ਆਉਣ ਵਾਲੇ ਬਦਲਾਅ ਨੂੰ ਦਿਖਾਉਂਦਾ ਹੈ। ਫ਼ਿਲਮ ‘ਪਹਿਲਾ ਪਿਆਰ ਦੂਸਰੀ ਬਾਰ’ ਨੂੰ ਲਵ ਰੰਜਨ ਅਤੇ ਅੰਕੁਰ ਗਰਗ ਨੇ ਕੋ-ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 23 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਮੰਗਣੀ ਤੋੜਨ ਦੇ ਕੁੱਝ ਹਫ਼ਤਿਆਂ ਬਾਅਦ ਮੁੜ ਇੱਕ ਹੋਏ ਆਕ੍ਰਿਤੀ ਤੇ ਪ੍ਰਿਥਵੀ ਸ਼ਾਅ, ਸਾਂਝਾ ਕੀਤਾ ਭਾਵੁਕ ਨੋਟ
NEXT STORY