ਮੁੰਬਈ- ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। 23 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਅਮਿਤ ਮਿਸਤਰੀ ਦਾ ਦਿਹਾਂਤ ਹੋ ਗਿਆ ਸੀ। ਉੱਧਰ ਹੁਣ 'ਮੁਕਤੀ ਭਵਨ', 'ਤਿਤਲੀ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਲਲਿਤ ਬਹਿਲ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੀ ਚਪੇਟ 'ਚ ਸਨ। ਦਿੱਲੀ ਦੇ ਸਿਰਸਾ ਵਿਹਾਰ ਅਪੋਲੋ ਹਸਪਤਾਲ 'ਚ 77 ਸਾਲ ਦੇ ਅਦਾਕਾਰ ਲਲਿਤ ਬਹਿਲ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ।
ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦੇ ਬੇਟੇ ਕਨੁ ਨੇ ਆਪਣੇ ਪਿਤਾ ਦੇ ਬਾਰੇ 'ਚ ਗੱਲ ਕਰਦੇ ਹੋਏ ਦੱਸਿਆ ਹੈ ਕਿ ਪਿਤਾ ਜੀ ਨੂੰ ਦੋ ਹਫ਼ਤੇ ਤੋਂ ਸਾਹ ਲੈਣ 'ਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਹਸਪਤਾਲ 'ਚ ਦਾਖ਼ਲ ਹੋਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਫੇਫੜੇ ਬੁਰੀ ਤਰ੍ਹਾਂ ਨਾਲ ਇੰਫੈਕਟਿਡ ਹੋ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਖਿਰੀ ਸਾਹ ਲਿਆ।
ਅਦਾਕਾਰ ਦੀ ਪਤਨੀ ਵੀ ਸੀ ਕੋਵਿਡ-19 ਪਾਜ਼ੇਟਿਵ
ਉੱਧਰ ਲਲਿਤ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਹੈ। ਜਿਥੇ ਉਨ੍ਹਾਂ ਦਾ ਇਲਾਜ ਦਿੱਲੀ ਦੇ ਇਕ ਦੂਜੇ ਹਸਪਤਾਲ 'ਚ ਚੱਲ ਰਿਹਾ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਲਲਿਤ ਬਹਿਲ ਥੀਏਟਰ ਵਿਚ ਇਕ ਮਸ਼ਹੂਰ ਨਾਮ ਸੀ। ਉਨ੍ਹਾਂ ਨੇ ਦੂਰਦਰਸ਼ਨ ‘ਤੇ ਟੈਲੀਫ਼ਿਲਮ ਸੀਰੀਅਲ 'ਤਪਿਸ਼','ਆਤੀਸ਼ ਅਤੇ 'ਗੋਲਡਨ ਜੀਲਡ' ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ। ਇੰਨਾ ਹੀ ਨਹੀਂ, ਲਲਿਤ ਨੇ 'ਅਫਸਨੇ' ਵਰਗੇ ਸੀਰੀਅਲਾਂ 'ਚ ਵੀ ਕੰਮ ਕੀਤਾ ਸੀ।
ਕੋਰੋਨਾ ਪੀੜਤ ਲੜਕੀ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ
NEXT STORY