ਜਲੰਧਰ (ਬਿਊਰੋ)- ਪੰਜਾਬੀ ਫਿਲਮ ਇੰਡਸਟਰੀ ਦੀ ਬਹੁ-ਚਰਚਿਤ ਫਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਦਰਸ਼ਕਾਂ ’ਚ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਾਮੇਡੀ, ਪਰਿਵਾਰਕ ਡਰਾਮੇ, ਭਾਵਨਾਵਾਂ ਅਤੇ ਪੰਜਾਬੀ ਰੰਗ ਨਾਲ ਭਰਪੂਰ ਇਹ ਫਿਲਮ ਦਰਸ਼ਕਾਂ ਲਈ ਮਨੋਰੰਜਨ ਦਾ ਸ਼ਾਨਦਾਰ ਪੈਕੇਜ ਸਾਬਿਤ ਹੋਵੇਗੀ।
ਫਿਲਮ ’ਚ ਸਿੰਮੀ ਚਾਹਲ, ਸਤਵਿੰਦਰ ਸਿੰਘ ਅਤੇ ਮੈਂਡੀ ਤੱਖਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਅੰਜੁਮ ਬੱਤਰਾ, ਰੁਪਿੰਦਰ ਰੂਪੀ, ਸਤਵੰਤ ਕੌਰ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਗਿੱਲ, ਰਾਜਿੰਦਰ ਮੋਹਨ, ਜੋਤ ਅੰਮੂ ਅਤੇ ਤਨਵੀ ਸ਼ਰਮਾ ਵਰਗੇ ਹੋਰ ਵੀ ਕਈ ਨਾਮੀ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣਗੇ।
ਫਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਨੇ ਕੀਤਾ ਹੈ, ਜਦਕਿ ਕਹਾਣੀ ਤੇ ਪਟਕਥਾ ਜੱਸ ਗਰੇਵਾਲ ਵਲੋਂ ਲਿਖੀ ਗਈ ਹੈ। ਫਿਲਮ ਨੂੰ ਮਾਨ ਕੌਰ, ਮਨਿੰਦਰ ਸਿੰਘ, ਗੀਤਾ ਅਗਰਵਾਲ ਅਤੇ ਰਾਜਿੰਦਰ ਸ਼ਰਮਾ ਨੰਨੂ ਨੇ ਪ੍ਰੋਡਿਊਸ ਕੀਤਾ ਹੈ। ਗੀਤਾਂ ਨੂੰ ਜੋਤਿਕਾ ਤਾਂਗੜੀ, ਸਿਮਰ ਕੌਰ, ਨੂਰ ਚਾਹਲ ਤੇ ਤਨਵੀ ਸ਼ਰਮਾ ਨੇ ਆਵਾਜ਼ ਦਿੱਤੀ ਹੈ, ਜਿਨ੍ਹਾਂ ਦੇ ਬੋਲ ਹਰਮਨਜੀਤ ਸਿੰਘ ਅਤੇ ਜੱਸ ਗਰੇਵਾਲ ਨੇ ਲਿਖੇ ਹਨ।
ਫਿਲਮ ਦੀ ਕਹਾਣੀ ਪੰਜਾਬੀ ਸਮਾਜ ’ਚ ਅੰਗਰੇਜ਼ੀ ਭਾਸ਼ਾ ਨੂੰ ਦਿੱਤੇ ਜਾਣ ਵਾਲੇ ਵਧਦੇ ਮਹੱਤਵ ਅਤੇ ਇਸ ਨਾਲ ਜੁੜੇ ਸਮਾਜਿਕ ਦਿਖਾਵੇ ’ਤੇ ਆਧਾਰਿਤ ਹੈ। ਇਸ ’ਚ ਇਕ ਅਜਿਹੇ ਪਰਿਵਾਰ ਦੀ ਸਥਿਤੀ ਦਿਖਾਈ ਗਈ ਹੈ, ਜੋ ਸਮਾਜਿਕ ਰੁਤਬੇ ਲਈ ਅੰਗਰੇਜ਼ੀ ਬੋਲਣ ਵਾਲੀ ਨੂੰਹ ਨੂੰ ਤਰਜੀਹ ਦਿੰਦਾ ਹੈ ਪਰ ਬਾਅਦ ’ਚ ਹਾਲਾਤ ਕਈ ਹਾਸੋਹੀਣੇ ਅਤੇ ਭਾਵਨਾਤਮਕ ਮੋੜ ਲੈਂਦੇ ਹਨ।
ਇਹ ਫਿਲਮ 25 ਸਤੰਬਰ 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦਰਸ਼ਕ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੇ ਹਨ।
ਗੁਨੀਤ ਗਰੇਵਾਲ ਨਾਲ ਤਲਾਕ ਤੇ ਹਰਮਨ ਬਰਾੜ ਨਾਲ ਰਿਸ਼ਤੇ 'ਤੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ
NEXT STORY