ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਟਵਿੰਕਲ ਖੰਨਾ ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ 'ਚੋਂ ਇਕ ਹਨ। ਅੱਜ ਟਵਿੰਕਲ 41 ਸਾਲ ਦੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਹੀ ਟਵਿੰਕਲ ਦੇ ਪਿਤਾ ਮਰਹੂਮ ਰਾਜੇਸ਼ ਖੰਨਾ ਦਾ ਵੀ ਜਨਮ ਦਿਨ ਹੈ। 29 ਦਸਬੰਰ, 1974 ਨੂੰ ਪੈਦਾ ਹੋਈ ਟਵਿੰਕਲ ਨੇ 1995 'ਚ ਆਈ ਫਿਲਮ 'ਬਰਸਾਤ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਫਿਲਮ ਲਈ ਉਸ ਨੂੰ ਫਿਲਮ ਫੇਅਰ ਦਾ ਸਰਵੋਤਮ ਅਦਾਕਾਰਾ ਅਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਸ ਨੇ 'ਜਾਨ', 'ਜਬ ਪਿਆਰ ਕਿਸੀ ਸੇ ਹੋਤਾ ਹੈ', 'ਮੇਲਾ', 'ਜੋਰੂ ਕਾ ਗੁਲਾਮ' ਅਤੇ 'ਜੋੜੀ ਨੰਬਰ ਵਨ' ਵਰਗੀਆਂ ਫਿਲਮਾਂ ਕੀਤੀਆਂ। ਉਸ ਨੇ ਆਖਰੀ ਫਿਲਮ ਸਾਲ 2001 'ਚ 'ਲਵ ਕੇ ਲੀਏ ਕੁਝ ਭੀ ਕਰੇਗਾ' ਕੀਤੀ ਸੀ। ਹੁਣੇ ਜਿਹੇ ਅਕਸ਼ੈ ਅਤੇ ਟਵਿੰਕਲ ਨੇ ਇਕ ਨਵਾਂ ਫੋਟੋ ਸ਼ੂਟ ਕਰਵਾਇਆ ਹੈ। ਇਸ ਜੋੜੇ ਨੇ ਇਹ ਫੋਟੋ ਸ਼ੂਟ 'ਹੈਲੋ ਮੈਗਜ਼ੀਨ' ਦੇ ਕਵਰ ਪੇਜ਼ ਲਈ ਕਰਵਾਇਆ ਹੈ। ਦੱਸ ਦੇਈਏ ਕਿ ਦੋਹਾਂ ਦਾ ਵਿਆਹ 17 ਜਨਵਰੀ 2001 ਨੂੰ ਚੋਰੀ-ਛਿਪੇ ਹੋਇਆ ਸੀ।
ਅਮਿਤਾਭ ਬੱਚਨ ਦਾ ਖ਼ਤ ਮੇਰੇ ਲਈ ਅਵਾਰਡ ਹੈ : ਰਣਵੀਰ
NEXT STORY