ਮੁੰਬਈ- ਅਦਾਕਾਰਾ ਵਿਦਿਆ ਬਾਲਨ ਨੂੰ ਕਿਡਨੀ 'ਚ ਪਥਰੀ ਹੋਣ ਦੀ ਆਸ਼ੰਕਾ ਦੇ ਬਾਅਦ ਹਸਪਤਾਲ 'ਤ ਭਰਤੀ ਕਰਵਾਇਆ ਗਿਆ, ਵਿਦਿਆ ਦੇ ਇਕ ਬੁਲਾਰੇ ਨੇ ਬਿਆਨ 'ਚ ਕਿਹਾ ਕਿ ਫਿਲਹਾਲ ਹਿੰਦੂਜਾ ਹਸਪਤਾਲ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ ਅਤੇ ਉਹ ਜਲਦ ਹੀ ਸਿਹਤਮੰਦ ਹੋ ਜਾਣਗੇ। ਬਿਆਨ ਮੁਤਾਬਕ ਵਿਦਿਆ ਨੂੰ ਉਨ੍ਹਾਂ ਦੇ ਪਤੀ ਸਿਧਾਰਥ ਰਾਏ ਕਪੂਰ ਨੇ ਮੰਗਲਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਅਬੂਧਾਬੀ ਤੋਂ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਤੋਂ ਪਹਿਲਾਂ ਵਿਦਿਆ ਦੀ ਪਿੱਠ ਦਰਦ ਹੋਣ ਨਾਲ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਪਤੀ ਨਾਲ ਖਾਸ ਜਗ੍ਹਾ ਜਾ ਰਹੀ ਸੀ ਵਿਦਿਆ- ਵਿਦਿਆ ਆਪਣੇ ਪਤੀ ਨਾਲ ਨਵੇਂ ਸਾਲ 'ਤੇ ਜਨਵਰੀ ਨੂੰ ਆਪਣਾ ਜਨਮਦਿਨ ਮਨਾਉਣ ਲਈ ਕਿਸੇ ਖਾਸ ਜਗ੍ਹਾ ਜਾ ਰਹੀ ਸੀ।
ਜਹਾਜ਼ 'ਚ ਹੀ ਬੁਲਾਉਣਾ ਪਿਆ ਡਾਕਟਰ- ਅਦਾਕਾਰਾ ਦੇ ਬੁਲਾਰੇ ਨੇ ਕਿਹਾ ਕਿ ਦਰਦ ਬਹੁਤ ਜ਼ਿਆਦਾ ਸੀ ਅਤੇ ਡਾਕਟਰਾਂ ਨੂੰ ਜਹਾਜ਼ 'ਚ ਹੀ ਬੁਲਾਉਣਾ ਪਿਆ, ਜਿਸ ਦੇ ਬਾਅਦ ਵਿਦਿਆ ਅਤੇ ਸਿਧਾਰਥ ਨੂੰ ਜਹਾਜ਼ ਤੋਂ ਉਤਾਰਨਾ ਪਿਆ। ਉਨ੍ਹਾਂ ਨੂੰ ਹਵਾਈ ਅੱਡੇ 'ਤੇ ਬਣੇ ਕਲੀਨਿਕ 'ਚ ਜਾਂਚ ਲਈ ਲਿਜਾਇਆ ਗਿਆ। ਵਿਦਿਆ ਨੂੰ ਅਚਾਨਕ ਤੇਜ਼ ਬੁਖਾਰ ਹੋ ਗਿਆ, ਜਿਸ ਲਈ ਉਨ੍ਹਾਂ ਨੂੰ ਦਵਾਈ ਵੀ ਦਿੱਤੀ ਗਈ। ਉਸ ਦੇ ਤੁਰੰਤ ਬਾਅਦ ਉਹ ਮੁੰਬਈ ਆ ਗਏ।
ਬੁਲਾਰੇ ਨੇ ਦੱਸਿਆ ਕਿ ਵਾਪਸ ਆ ਕੇ ਸਿਧਾਰਥ ਨੇ ਵਿਦਿਆ ਨੂੰ ਖਾਰ ਹਿੰਦੂਜਾ ਹਸਪਤਾਲ 'ਚ ਭਰਤੀ ਕਰਵਾਇਆ। ਕੁਝ ਜਾਂਚ ਦੇ ਬਾਅਦ ਲੱਗਦਾ ਹੈ ਕਿ ਕਿਡਨੀ 'ਚ ਪਥਰੀ ਦੀ ਸਮੱਸਿਆ ਹੈ।
ਦਿੱਲੀ 'ਚ ਨਵੇਂ ਸਾਲ ਦੇ ਜਸ਼ਨਾਂ 'ਚ ਲੱਗੇਗਾ ਪੰਜਾਬੀ ਤੜਕਾ
NEXT STORY