ਮੁੰਬਈ (ਏਜੰਸੀ)- ਲੇਖਕ-ਨਿਰਦੇਸ਼ਕ ਡਾ. ਵਿਸ਼ਾਲ ਚਤੁਰਵੇਦੀ ਦੀ ਫਿਲਮ "ਹਨੂੰਮਾਨ ਅੰਸ਼" ਦੀ ਰਿਲੀਜ਼ ਤੋਂ ਬਾਅਦ ਨੀਮ ਕਰੋਲੀ ਬਾਬਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਲੈ ਕੇ ਚਰਚਾਵਾਂ ਦੇ ਵਿਚਕਾਰ ਕੈਂਚੀ ਧਾਮ ਵਿਖੇ ਵਧਦੀ ਭੀੜ ਨੂੰ ਵੇਖਦੇ ਹੋਏ ਚਤੁਰਵੇਦੀ ਨੇ ਸ਼ਰਧਾਲੂਆਂ ਨੂੰ ਯਾਤਰਾ ਦੀ ਯੋਜਨਾ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਉਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਚਤੁਰਵੇਦੀ ਨੇ ਕਿਹਾ ਕਿ ਕੈਂਚੀ ਧਾਮ ਵਿੱਚ ਇਨ੍ਹੀਂ ਦਿਨੀਂ ਭਾਰੀ ਭੀੜ ਅਤੇ ਲੰਬੀਆਂ ਕਤਾਰਾਂ ਵੇਖਣ ਨੂੰ ਮਿੱਲ ਰਹੀਆਂ ਹਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਉਥੇ ਜਾਣ ਤੋਂ ਪਹਿਲਾਂ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਫਿਲਮ ਕਾਰਨ ਭੀੜ ਵਧੀ ਹੈ ਜਾਂ ਨਹੀਂ, ਇਹ ਇੱਕ ਵੱਖਰਾ ਮੁੱਦਾ ਹੈ, ਪਰ ਫਿਲਹਾਲ ਸ਼ਰਧਾਲੂਆਂ ਨੂੰ ਕੈਂਚੀ ਧਾਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ ਕਰਨੀ ਚਾਹੀਦੀ ਹੈ।
ਚਤੁਰਵੇਦੀ ਨੇ ਸ਼ਰਧਾਲੂਆਂ ਨੂੰ ਨੀਮ ਕਰੋਲੀ ਬਾਬਾ ਨਾਲ ਜੁੜੇ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦੀ ਵੀ ਸਲਾਹ ਦਿੱਤੀ। ਉਨ੍ਹਾਂ ਨੇ ਅਕਬਰਪੁਰ ਵਿੱਚ ਹਨੂੰਮਾਨਗੜ੍ਹੀ ਮੰਦਰ ਦਾ ਜ਼ਿਕਰ ਕੀਤਾ, ਜਿਸਨੂੰ ਮਹਾਰਾਜ ਜੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵ੍ਰਿੰਦਾਵਨ, ਜਿੱਥੇ ਮਹਾਰਾਜ ਜੀ ਨੇ ਸਮਾਧੀ ਲਈ ਸੀ, ਅਤੇ ਨੀਮ ਕਰੋਲੀ ਪਿੰਡ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰੇ ਸਥਾਨ ਅਧਿਆਤਮਿਕ ਤੌਰ 'ਤੇ ਮਹੱਤਵਪੂਰਨ ਹਨ ਅਤੇ ਸ਼ਰਧਾਲੂ ਇੱਥੇ ਵੀ ਮਹਾਰਾਜ ਜੀ ਨਾਲ ਇੱਕ ਸਬੰਧ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜ ਜੀ ਦੀ ਮੌਜੂਦਗੀ ਕਿਸੇ ਇੱਕ ਸਥਾਨ ਤੱਕ ਸੀਮਤ ਨਹੀਂ ਹੈ ਅਤੇ ਸੱਚੀ ਸ਼ਰਧਾ ਨਾਲ, ਉਨ੍ਹਾਂ ਨੂੰ ਕਿਤੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਚਤੁਰਵੇਦੀ ਨੇ ਆਪਣੇ ਸੰਦੇਸ਼ ਨੂੰ ਇਹ ਕਹਿ ਕੇ ਸਮਾਪਤ ਕੀਤਾ, "ਮਹਾਰਾਜ ਜੀ ਇਨ੍ਹਾਂ ਸਾਰੀਆਂ ਥਾਵਾਂ 'ਤੇ ਮੌਜੂਦ ਹਨ ਅਤੇ ਸੱਚ ਪੁੱਛੋਂ ਤਾਂ ਉਹ ਤੁਹਾਡੇ ਦਿਲ ਵਿੱਚ ਵੀ ਮੌਜੂਦ ਹਨ।"
500 ਦੇ ਨੋਟ ਨਾਲ ਰੀਲ ਬਣਾਉਣਾ ਇਨਫਲੂਐਂਸਰ ਨੂੰ ਪਿਆ ਮਹਿੰਗਾ ! ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY