ਮੁੰਬਈ—ਬਾਲੀਵੁੱਡ ਦੇ ਅਦਾਕਾਰ ਸੰਜੇ ਦੱਤ ਨੇ ਆਪਣੇ ਜੇਲ 'ਚ ਬਿਤਾਏ ਦਿਨਾਂ ਦੇ ਕੁੱਝ ਪਲਾ ਦਾ ਖੁਲਾਸਾ ਕੀਤਾ ਹੈ। ਜਿਸ 'ਚ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਲ 'ਚ ਜਿਨ੍ਹਾਂ ਸਥਿਤੀਆਂ 'ਚੋਂ ਨਿਕਲੇ ਸੰਜੇ ਦੀ ਜਿੰਦਗੀ 'ਚ ਕੁਝ ਬਦਲਾਵ ਆਏ ਹਨ। ਆਪਣੀ ਜਿੰਦਗੀ ਅਤੇ ਜੇਲ ਦੇ ਅਨੁਭਵ ਨੂੰ ਲੇ ਕੇ ਸੰਜੇ ਦੱਤ ਨੇ ਇਸ ਤਰ੍ਹਾਂ ਦੇ ਖੁਲਾਸੇ ਕੀਤੇ ਹਨ ਜੋ ਕਿਸੇ ਨੂੰ ਵੀ ਹੈਰਾਨ ਕਰ ਦੇਣਗੇ। ਸੰਜੇ ਦੱਤ ਨੇ ਜਦੋਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੇਲ ਦੇ ਅੰਦਰ ਮੱਖੀ ਵਾਲੀ ਦਾਲ ਪੀਣ ਲਈ ਮਜਬੂਰ ਹੋਣਾ ਪਇਆ 'ਤੇ ਇਸ ਕਠਿਨ ਹਾਲਾਤ 'ਚ ਉਨ੍ਹਾਂ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲਿਆ।
ਜਾਣਕਾਰੀ ਅਨੁਸਾਰ ਸੰਜੇ ਦੱਤ ਨੂੰ ਅਵੈਧ ਹਥਿਆਰ ਰੱਖਣ ਦੇ ਮਾਮਲੇ 'ਚ ਟਾਡਾ ਸੁਪਰੀਮ ਅਦਾਲਤ ਨੇ ਸੰਜੇ ਦੱਤ ਨੂੰ 6 ਸਾਲ ਦੀ ਸਜਾ ਸੁਣਾਈ ਗਈ ਸੀ। ਪਟੀਸ਼ਨ ਅਤੇ ਕਿਉਰੇਟਿਵ ਪਟੀਸ਼ਨ ਤੋਂ ਬਾਅਦ ਸੁਪਰੀਮ ਅਦਾਲਤ ਨੇ ਉਨ੍ਹਾਂ ਦੀ ਸਜਾ 5 ਸਾਲ ਕਰ ਦਿੱਤੀ। ਸੰਜੇ ਹੁਣ ਪੂਰੀ ਸਜਾ ਕੱਟ ਚੁੱਕੇ ਹਨ।
ਵਿਆਹ ਤੋਂ ਬਾਅਦ ਨਜ਼ਰ ਆਈ ਪਿੰ੍ਰਟੀ ਜ਼ਿੰਟਾ ਪੂਰੇ ਪਰਿਵਾਰ ਸਮੇਤ
NEXT STORY