ਮੁੰਬਈ—ਟੀ.ਵੀ ਸੀਰੀਅਲ ਸ਼ਕਤੀਮਾਨ 90 ਦਹਾਕੇ 'ਚ ਭਾਰਤੀ ਟੀ.ਵੀ ਸ਼ੋਅ ਦਾ ਸੁਪਰ ਹੀਰੋ ਅੱਜ ਵੀ ਦਰਸ਼ਕਾ ਦੇ ਦਿਲਾਂ 'ਖਾਸ ਸਥਾਨ ਰੱਖਦਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਕਿ ਮੁਕੇਸ਼ ਖੰਨਾ ਸ਼ਕਤੀਮਾਨ ਦੇ ਕਿਰਦਾਰ 'ਚ ਫਿਰ ਤੋਂ ਟੀ.ਵੀ ਤੇਂ ਇਸ ਸ਼ੋਅ ਨੂੰ ਜਿੰਦਾ ਕਰਨਾ ਚਾਹੁੰਦੇ ਹਨ। ਰਿਪੋਰਟ ਦੇ ਮੁਤਾਬਕ ਮੁਕੇਸ਼ ਖੰਨਾ ਟੀ.ਵੀ ਸ਼ੋਅ ਸ਼ਕਤੀਮਾਨ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਜਿਸ ਲਈ ਉਨ੍ਹਾਂ ਦੀ ਟੀ.ਵੀ ਚੈਨਲਾ ਨਾਲ ਗੱਲ ਚੱਲ ਰਹੀ ਹੈ। ਸ਼ਕਤੀਮਾਨ ਦੀ ਸੀਰੀਜ਼ ਕਦ ਸ਼ੁਰੂ ਹੋਵੇਗੀ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੁਕੇਸ਼ ਖੰਨਾ ਇਸ ਨੂੰ ਜਲਦ ਹੀ ਸ਼ੁਰੂ ਕਰਨਾ ਚਾਹੁੰਦੇ ਹਨ।
ਜਾਣਕਾਰੀ ਅਨੁਸਾਰ ਮੁਕੇਸ਼ ਖੰਨਾ ਨੇ ਦੱਸਿਆ ਹੈ ਕਿ ਉਹ ਆਪਣੀ ਲੁੱਕ ਅਤੇ ਬੋਡੀ ਵੱਲ ਧਿਆਨ ਦੇ ਰਹੇ ਹਨ। ਸ਼ਕਤੀਮਾਨ ਦੇ ਕਿਰਦਾਰ ਦੇ ਲਈ ਉਨ੍ਹਾਂ ਨੇ 8 ਕਿਲੋ ਘਾਰ ਘਟਾ ਲਿਆ ਹੈ। ਮੁਕੇਸ਼ ਖੰਨਾ ਅੱਗੇ ਹੋਰ ਅੱਠ ਕਿਲੋ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਇੱਛਾ ਹੈ ਕਿ 15 ਸਾਲ ਪੁਰਾਣੇ ਵਾਲੇ ਸ਼ਕਤੀਮਾਨ ਦੀ ਤਰ੍ਹਾਂ ਨਜ਼ਰ ਆਉਣ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਹਮੇਸ਼ਾ ਸ਼ਕਤੀਮਾਨ ਦੀ ਤਰ੍ਹਾਂ ਦੀ ਦੇਖਦੇ ਹਨ। ਇਸ ਲਈ ਉਹ ਇਸ ਕਿਰਦਾਰ ਨੂੰ ਕਿਸੇ ਹੋਰ ਕੋਲ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸ ਸੀਰੀਅਲ 'ਚ ਕਿਸੇ ਨਵੇਂ ਕਿਰਦਾਰ ਨੂੰ ਮੌਕਾ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ 80 ਵੇ ਦਹਾਕੇ 'ਚ ਜਦ ਮਹਾਭਾਰਤ ਦੇ ਲਈ ਭੀਸ਼ਮ ਪਿਤਾਮਾ ਦਾ ਰੋਲ ਆਫਰ ਕੀਤਾ ਸੀ ਉਸ ਰੋਲ ਦੇ ਲਈ ਉਹ ਕਾਫੀ ਜਵਾਨ ਸੀ।
ਜ਼ਿਕਰਯੋਗ ਹਾ ਕਿ ਮੁਕੇਸ਼ ਖੰਨਾ ਇਨ੍ਹਾਂ ਦਿਨਾਂ 'ਚ ਟੀ.ਵੀ 'ਤੇ ਪ੍ਰਸਾਰਣ ਹੋਣ ਵਾਲੇ 'ਵਾਰਿਸ' 'ਚ ਅਭਿਨੈ ਕਰਦੇ ਨਜ਼ਰ ਆ ਸਕਦੇ ਹਨ।
pics: ਪ੍ਰਿਯੰਕਾ ਤੋਂ ਲੈ ਕੇ ਕੰਗਣਾ ਤਕ ਇਨ੍ਹਾਂ ਅਦਾਕਾਰਾਂ ਨੂੰ ਹੈ ਮੰਹਿਗੀਆਂ ਕਾਰਾ ਦਾ ਸ਼ੌਕ
NEXT STORY