ਮੁੰਬਈ—ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਇਕ ਵਾਰ ਫਿਰ ਨੀਰਜ ਪਾਂਡੇ ਦੇ ਨਾਲ ਕੰਮ ਕਰਨ ਜਾ ਰਹੇ ਹਨ। ਨੀਰਜ ਪਾਂਡੇ ਨਿਰਮਿਤ ਅਕਸ਼ੈ ਕੁਮਾਰ ਦੀ ਫਿਲਮ 'ਰੁਸਤਮ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਅਕਸ਼ੈ ਨੇ ਨੀਰਜ ਪਾਂਡੇ ਨਿਰਦੇਸ਼ਿਤ 'ਸਪੈਸ਼ਲ 26' ਅਤੇ 'ਬੇਬੀ' 'ਚ ਕੰਮ ਕੀਤਾ ਹੈ। ਅਕਸ਼ੈ ਫਿਰ ਤੋਂ ਨੀਰਜ ਦੇ ਨਾਲ ਕੰਮ ਕਰਨ ਜਾ ਰਹੇ ਹਨ। ਅਕਸ਼ੈ ਨੀਰਜ ਪਾਂਡੇ ਦੇ ਨਾਲ ਫਿਲਮ 'ਕਰੈਕ' 'ਚ ਕੰਮ ਕਰਨ ਜਾ ਰਹੇ ਹਨ। ਨੀਰਜ 'ਕਰੈਕ' ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਤ ਖੁਦ ਰਹਿਣਗੇ। ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ ਇਸ ਸਮੇਂ ਅਸੀਂ 'ਕਰੈਕ' 'ਚ ਇਕੱਠੇ ਕੰਮ ਕਰ ਰਹੇ ਹਾਂ। ਇਹ ਫਿਲਮ 2017 'ਚ ਸੁਤੰਤਰਤਾ ਦਿਵਸ ਵਾਲੇ ਹਫਤੇ ਦੇ ਅੰਤ 'ਚ ਰਿਲੀਜ਼ ਹੋਵੇਗੀ। ਇਸ ਲਈ ਤੁਹਾਡਾ ਪਿਆਰ ਚਾਹੀਦਾ ਹੈ।
ਫਿਲਮ 'ਰੁਸਤਮ' ਨੇ ਕੀਤੀ 50 ਕਰੋੜ ਦੀ ਕਮਾਈ
NEXT STORY