ਮੁੰਬਈ (ਏਜੰਸੀ)- ਅਦਾਕਾਰਾ ਯਾਮੀ ਗੌਤਮ ਧਰ ਨੇ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਨਈ ਨਵੇਲੀ' ਦੀ ਅਨੋਖੀ ਦੁਨੀਆ ਅਤੇ ਇੱਕ ਵੱਡੇ ਭਾਰਤੀ ਪਰਿਵਾਰ ਦੀ ਕਹਾਣੀ ਨੇ ਉਨ੍ਹਾਂ ਨੂੰ ਫਿਲਮ ਵੱਲ ਆਕਰਸ਼ਿਤ ਕੀਤਾ। ਬਾਲਾਜੀ ਮੋਹਨ ਦੁਆਰਾ ਨਿਰਦੇਸ਼ਤ, ਇਸ ਫੈਂਟੇਸੀ ਪਰਿਵਾਰਕ ਮਨੋਰੰਜਨ ਫਿਲਮ ਦੀ ਹਾਣੀ ਹਿਮਾਂਸ਼ੂ ਸ਼ਰਮਾ ਅਤੇ ਦਿਵਿਆ ਨਿਧੀ ਸ਼ਰਮਾ ਦੁਆਰਾ ਲਿਖੀ ਗਈ ਹੈ। ਆਨੰਦ ਐਲ. ਰਾਏ ਅਤੇ ਹਿਮਾਂਸ਼ੂ ਸ਼ਰਮਾ ਦੁਆਰਾ ਨਿਰਮਿਤ, ਇਹ ਫਿਲਮ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਯਾਮੀ ਨੇ ਕਿਹਾ ਕਿ ਅਵਸਥੀ ਪਰਿਵਾਰ ਦੇ ਰਿਸ਼ਤੇ, ਛੋਟੀਆਂ-ਛੋਟੀਆਂ ਬਹਿਸਾਂ, ਆਪਸੀ ਪਿਆਰ, ਮੌਜ-ਮਸਤੀ ਅਤੇ ਇੱਕ-ਦੂਜੇ ਬਾਰੇ ਵਿਚਾਰ ਪ੍ਰਗਟ ਕਰਨ ਦੀ ਉਨ੍ਹਾਂ ਦੀ ਆਦਤ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨਾਲ ਦਰਸ਼ਕ ਆਸਾਨੀ ਨਾਲ ਜੁੜ ਸਕਦੇ ਹਨ।
ਇੱਕ ਸਾਧਾਰਨ ਭਾਰਤੀ ਪਰਿਵਾਰ ਨੂੰ ਇੱਕ ਅਸਾਧਾਰਨ ਦੁਨੀਆ ਵਿੱਚ ਦਿਖਾਉਣ ਦਾ ਵਿਚਾਰ ਉਨ੍ਹਾਂ ਨੂੰ ਬਹੁਤ ਦਿਲਚਸਪ ਲੱਗਿਆ। ਉਨ੍ਹਾਂ ਕਿਹਾ ਕਿ ਸੈੱਟ 'ਤੇ ਅਨੁਰਾਗ, ਆਦਿਨਾਥ ਅਤੇ ਹੋਰ ਕਲਾਕਾਰਾਂ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਸੀ। ਅਦਾਕਾਰਾਂ ਵਿੱਚ ਸਹਿਜਤਾ ਅਤੇ ਹਾਸੇ-ਮਜ਼ਾਕ ਦਾ ਅਸਰ ਪਰਦੇ 'ਤੇ ਪਰਿਵਾਰਕ ਰਿਸ਼ਤਿਆਂ ਦੇ ਰੂਪ ਵਿੱਚ ਨਜ਼ਰ ਆਵੇਗਾ। ਆਪਣੇ ਕਿਰਦਾਰ, ਮੋਹਿਨੀ ਬਾਰੇ ਬੋਲਦਿਆਂ, ਯਾਮੀ ਨੇ ਕਿਹਾ ਕਿ ਉਸ ਵਿੱਚ ਗਰਮਜੋਸ਼ੀ ਅਤੇ ਆਪਣਾਪਨ ਹੈ, ਪਰ ਉਸਦੀ ਸ਼ਖਸੀਅਤ ਦਾ ਇੱਕ ਰਹੱਸਮਈ ਪੱਖ ਵੀ ਹੈ, ਜੋ ਦਰਸ਼ਕਾਂ ਨੂੰ ਉਸ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ।
"ਆਰਟੀਕਲ 370" ਵਿੱਚ ਆਪਣੇ ਪ੍ਰਦਰਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੀ ਯਾਮੀ ਇਸ ਫਿਲਮ ਵਿੱਚ ਇੱਕ ਵੱਖਰੇ ਅਵਤਾਰ ਵਿੱਚ ਨਜ਼ਰ ਆਵੇਗੀ। ਫਿਲਮ ਵਿੱਚ ਆਦਿਨਾਥ ਐਮ. ਕੋਠਾਰੇ, ਅਨੁਰਾਗ ਠਾਕੁਰ, ਸੁਨੀਤਾ ਰਾਜਵਾਰ, ਮੀਤਾ ਵਸ਼ਿਸ਼ਟ, ਆਦਿਤਿਆ ਕੁਲਸ਼੍ਰੇਸ਼ਠ, ਸੁਸ਼ਮਿਤਾ ਮੁਖਰਜੀ ਅਤੇ ਪ੍ਰਤੀਕ ਪਚੌਰੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਸੰਗੀਤ ਜੀ.ਵੀ. ਪ੍ਰਕਾਸ਼ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ।
'ਰਾਮਾਇਣ': ਲਾਰਾ ਦੱਤਾ ਬਣੇਗੀ ਕੈਕੇਈ ਤੇ ਸ਼ੀਬਾ ਚੱਢਾ ਨਿਭਾਏਗੀ ਮੰਥਰਾ ਦਾ ਕਿਰਦਾਰ, ਪੋਸਟਰ ਜਾਰੀ
NEXT STORY