ਮੁੰਬਈ (ਏਜੰਸੀ)- ਕਾਮੇਡੀਅਨ ਅਤੇ ਅਦਾਕਾਰ ਜ਼ਾਕਿਰ ਖਾਨ ਨੇ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਸ਼ੋਅ "ਡਬਲ ਡੇਟ" ਵਿੱਚ ਇੰਦੌਰ ਤੋਂ ਦਿੱਲੀ ਆਉਣ ਅਤੇ ਰਾਜਧਾਨੀ ਵਿੱਚ ਆਪਣੀ ਪਛਾਣ ਬਣਾਉਣ ਦੌਰਾਨ ਸੰਘਰਸ਼ ਦੇ ਅਨੁਭਵ ਸਾਂਝੇ ਕੀਤੇ। ਜ਼ਾਕਿਰ ਨੇ ਕਿਹਾ ਕਿ ਦਿੱਲੀ ਆਉਣ 'ਤੇ ਉਨ੍ਹਾਂ ਨੇ ਇੱਕ ਮਹੱਤਵਪੂਰਨ ਸੱਭਿਆਚਾਰਕ ਤਬਦੀਲੀ ਦਾ ਅਨੁਭਵ ਕੀਤਾ।
ਜ਼ਾਕਿਰ ਨੇ ਕਿਹਾ, ਲੋਕਾਂ ਲਈ ਕਿਸੇ ਵਿਅਕਤੀ ਦਾ ਰੰਗ-ਰੂਪ ਅਤੇ ਪਹਿਰਾਵਾ ਕਾਫੀ ਮਾਇਨੇ ਰੱਖਦਾ ਸੀ ਅਤੇ ਜਦੋਂ ਤੱਕ ਕੋਈ ਖੁਦ ਨੂੰ ਆਪੋ-ਆਪਣੇ ਖੇਤਰ ਵਿੱਚ ਸਥਾਪਤ ਨਹੀਂ ਕਰ ਲੈਂਦਾ, ਉਦੋਂ ਤੱਕ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਗੱਲਬਾਤ ਦੇ ਅੰਦਾਜ਼ ਨਾਲ ਕਈ ਵਾਰ ਸਾਹਮਣੇ ਵਾਲੇ ਨੂੰ ਛੋਟਾ ਮਹਿਸੂਸ ਕਰਾਇਆ ਜਾਂਦਾ ਸੀ। ਇਹੋ ਜਿਹਾ ਕੌੜਾ ਅਨੁਭਵ ਉਨ੍ਹਾਂ ਨੂੰ ਦਿੱਲੀ ਵਿੱਚ ਹੀ ਹੋਇਆ, ਜਦੋਂਕਿ ਇੰਦੌਰ ਵਿੱਚ ਅਜਿਹਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਉਹ ਸੰਗੀਤ ਅਤੇ ਕ੍ਰਿਕਟ ਪ੍ਰਤੀ ਕਾਫੀ ਜੁਨੂੰਨੀ ਹਨ, ਪਰ ਇਨ੍ਹਾਂ ਵਿਸ਼ਿਆਂ 'ਤੇ ਚਰਚਾ ਕਰਨ ਤੋਂ ਬਚਦੇ ਹਨ। ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਨੂੰ ਸਿਖਾਇਆ ਸੀ ਕਿ ਜੇਕਰ ਉਹ ਕਿਸੇ ਚੀਜ਼ ਪ੍ਰਤੀ ਬਹੁਤ ਜ਼ਿਆਦਾ ਜੁਨੂੰਨੀ ਹਨ ਤਾਂ ਚੁੱਪ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਦੂਜਾ ਵਿਅਕਤੀ ਵੀ ਉਸ ਵਿੱਚਦ ਬਰਾਬਰ ਦਿਲਚਸਪੀ ਰੱਖਦਾ ਹੋਵੇ। ਗੱਲਬਾਤ ਦੌਰਾਨ, ਨੇਹਾ ਧੂਪੀਆ ਨੇ ਮਜ਼ਾਕ ਵਿੱਚ ਪੁੱਛਿਆ ਕਿ ਕੀ ਉਹ ਦਿੱਲੀ ਦੀਆਂ ਕੁੜੀਆਂ ਨੂੰ ਲੈ ਕੇ ਜੁਨੂੰਨੀ ਨਹੀਂ ਹਨ, ਜਿਸ 'ਤੇ ਜ਼ਾਕਿਰ ਨੇ ਜਵਾਬ ਦਿੱਤਾ, "ਨਹੀਂ।"
ਸੀਰੀਜ਼ 'ਹੁੰਕਾਰ: ਦਿ ਰੋਅਰ' ਦਾ ਦਬਦਬਾ ਕਾਇਮ; ਮਿਲ ਰਿਹੈ ਦਰਸ਼ਕਾਂ ਦਾ ਭਰਪੂਰ ਪਿਆਰ
NEXT STORY