ਜੈਤੋ (ਗੁਰਮੀਤਪਾਲ): ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਧੜੇਬੰਦੀ ਦੇ ਮਸਲੇ ਨੂੰ ਸੁਲਝਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਗਰ ਕੌਂਸਲ ਦਫਤਰ ਜੈਤੋ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਮੇਰੀ ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਸੰਬੰਧੀ ਕਾਂਗਰਸ ਦੇ ਜੇਤੂ ਨਗਰ ਕੌਂਸਲਰਾਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਲਗਾਈ ਗਈ ਸੀ। ਜਿਸ ਤਹਿਤ ਅੱਜ ਕਾਂਗਰਸ ਦੇ ਸਾਰੇ ਨਗਰ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਸਭ ਨੇ ਆਪਣੇ-ਆਪਣੇ ਪੱਖ ਰੱਖੇ । ਜਿਸ ਨੂੰ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ ਅਤੇ ਇੰਝ ਲੱਗ ਰਿਹਾ ਕਿ ਜਲਦ ਹੀ ਨਗਰ ਕੌਂਸਲ ਜੈਤੋ ਪ੍ਰਧਾਨਗੀ ਦਾ ਰੇੜਕਾ ਖ਼ਤਮ ਹੋਵੇਗਾ।
ਸਿੱਧੀ ਅਦਾਇਗੀ ਮਾਮਲੇ 'ਚ ਕੇਂਦਰ ਅੱਗੇ ਕੈਪਟਨ ਦੇ ਮੰਤਰੀਆਂ ਨੇ ਟੇਕੇ ਗੋਡੇ : ਹਰਸਿਮਰਤ
NEXT STORY