ਜੈਤੋ (ਰਘੂਨੰਦਨ ਪਰਾਸ਼ਰ): ਆਮ ਆਦਮੀ ਪਾਰਟੀ ਨੇ ਜੈਤੋ ਨਗਰ ਕੌਂਸਲ ਦੇ ਕੁੱਲ 17 ਵਾਰਡਾਂ ਵਿਚੋਂ 11 ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਨਗਰ ਕੌਂਸਲ ਚੋਣਾਂ ਲਈ ਜਾਰੀ ਕੀਤੀ ਹੈ।‘ਆਪ’ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਪ੍ਰਧਾਨ ਭਗਵੰਤ ਮਾਨ ਦੀ ਸਹਿਮਤੀ ਨਾਲ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਜੈਤੋ ਦੇ ਵਾਰਡ 1 ਤੋਂ ਦੇਵੇਂਦਰ ਪਾਲ ਸਰਗਾ, ਵਾਰਡ 4 ਤੋਂ ਸਰਬਜੀਤ ਕੌਰ, ਵਾਰਡ 5 ਤੋਂ ਨਿਰਮਲਜੀਤ ਕੌਰ, ਵਾਰਡ 7 ਤੋਂ ਸੋਨੀਆ ਦੇਵੀ ਪਤਨੀ ਬਲਦੇਵ ਕੁਮਾਰ, ਵਾਰਡ 8 ਤੋਂ ਡਾ. ਹਰੀਸ਼ ਚੰਦਰ, ਵਾਰਡ 9 ਤੋਂ ਰੇਖਾ ਰਾਣੀ ਪਤਨੀ ਪ੍ਰਮੋਦ ਕੁਮਾਰ, ਵਾਰਡ 10 ਤੋਂ ਜਸਵੀਰ ਸਿੰਘ ਪੁੱਤਰ ਹਾਕਮ ਸਿੰਘ, ਵਾਰਡ 12 ਤੋਂ ਅਸ਼ੋਕ ਕੁਮਾਰ ਗਰਗ, ਵਾਰਡ 15 ਤੋਂ ਮਨਦੀਪ ਕੌਰ ਪਤਨੀ ਹਰਬੰਸ ਲਾਲ, ਵਾਰਡ 16 ਤੋਂ ਵਿਜੇ ਕੁਮਾਰ ਅਤੇ ਵਾਰਡ 17 ਤੋਂ ਸੁਖਦੇਵ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। 6 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।
ਨਸ਼ੇ ਵਾਲੀਆਂ ਗੋਲੀਆਂ ਸਣੇ ਦੋ ਮੋਟਰਸਾਈਕਲ ਸਵਾਰ ਕਾਬੂ
NEXT STORY