ਫਰੀਦਕੋਟ (ਲਖਵੀਰ)-ਪਿੰਡ ਕਾਉਣੀ ਦੀ ਨਵੀਂ ਪੰਚਾਇਤ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਂਦਿਆਂ ਸਰਪੰਚ ਪਾਲ ਸਿੰਘ ਬਰਾਡ਼ ਵੱਲੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਦੇ ਕੰਮ ਨੂੰ ਦੂਜੇ ਗੇਡ਼ ’ਚ ਵਾਰਡ ਤੌਰ ’ਤੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਪਾਲ ਸਿੰਘ ਬਰਾਡ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਮਿਸ਼ਨ ਪਿੰਡ ਨੂੰ ਮੱਖੀ ਮੱਛਰ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਮੁਕਤ ਕਰਨਾ ਹੈ ਅਤੇ ਇਸ ਲਈ ਉਹ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਪਹਿਲਾ ਵਾਅਦਾ ਸਫਾਈ ਕਰ ਕੇ ਨਿਭਾਅ ਰਹੇ ਹਨ ਅਤੇ ਬਾਕੀ ਕੀਤੇ ਵਾਅਦੇ ਵੀ ਜਲਦੀ ਹੀ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁਝ ਹੀ ਸਮੇਂ ਵਿਚ ਇਹ ਪਿੰਡ ਹਰ ਪੱਖੋਂ ਜ਼ਿਲੇਦਾ ਹੀ ਨਹੀਂ ਸਗੋਂ ਪੂਰੇ ਸੂਬੇ ’ਚੋਂ ਪਹਿਲੇ ਨੰਬਰ ਦਾ ਨਮੂਨੇ ਦਾ ਪਿੰਡ ਹੋਵੇਗਾ। ਇਸ ਮੌਕੇ ਸੁਖਦੇਵ ਸਿੰਘ ਪੰਚ, ਕੁਲਵੰਤ ਧਾਲੀਵਾਲ, ਚਰਨਜੀਤ ਸਿੰਘ, ਪੰਮਾਂ ਸੇਠ,ਹੈਪੀ ਸਿੰਘ ਆਦਿ ਹਾਜ਼ਰ ਸਨ।
ਛੱਤ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ
NEXT STORY