ਸਾਡੇ ਸਭ ਦੇ ਯੂਨੀਕ ਸਟਾਈਲ ਹੁੰਦੇ ਹਨ ਪਰ ਕੁਝ ਸਮੇਂ ਬਾਅਦ ਇਹ ਬਹੁਤ ਬੋਰਿੰਗ ਲੱਗਦੇ ਹਨ। ਕੀ ਤੁਸੀਂ ਵੀ ਇਕੋ ਤਰ੍ਹਾਂ ਦੇ ਕੱਪੜੇ ਵਾਰ-ਵਾਰ ਪਹਿਨ ਕੇ ਅੱਕ ਚੁੱਕੇ ਹੋ? ਜੇ ਤੁਸੀਂ ਇਕ ਹੀ ਸਟਾਈਲ ਦੀ ਆਦਤ ਨਾਲ ਚਿਪਕੇ ਹੋਏ ਹੋ ਤਾਂ ਹੁਣ ਸਮਾਂ ਆ ਗਿਆ ਹੈ, ਇਸ ਨੂੰ ਬਦਲਣ ਦਾ। ਜ਼ਰੂਰੀ ਨਹੀਂ ਕਿ ਮਹਿੰਗੇ ਕੱਪੜੇ ਐਲੀਗੈਂਟ ਲੁਕ ਹੀ ਦੇਣ। ਥੋੜ੍ਹੀ ਜਿਹੀ ਸਮਝਦਾਰੀ ਨਾਲ ਤੁਸੀਂ ਘੱਟ ਬਜਟ ਵਿਚ ਵੀ ਜ਼ਿਆਦਾ ਖੂਬਸੂਰਤ ਨਜ਼ਰ ਆ ਸਕਦੇ ਹੋ।
ਇਸ ਸਮੇਂ ਟ੍ਰੈਂਡ ਹੈ ਸੈਲਫ ਸਟਾਈਲ ਦਾ, ਮਤਲਬ ਆਪਣਾ ਫੈਸ਼ਨ ਖੁਦ ਤੈਅ ਕਰਨਾ। ਹੁਣ ਤੁਸੀਂ ਖੁਦ ਬਣ ਜਾਓ ਆਪਣੇ ਫੈਸ਼ਨ ਡਿਜ਼ਾਈਨਰ। ਤੁਹਾਡੇ ਵਾਰਡਰੋਬ 'ਚ ਜ਼ਰੂਰ ਹੀ ਕੁਝ ਆਊਟਫਿੱਟਸ ਅਜਿਹੇ ਹੋਣਗੇ, ਜਿਨ੍ਹਾਂ ਨੂੰ ਤੁਸੀਂ ਮਿਕਸ ਐਂਡ ਮੈਚ ਕਰਕੇ ਪਹਿਨ ਸਕਦੇ ਹੋ। ਯਕੀਨ ਮੰਨੋ, ਮਿਕਸ ਐਂਡ ਮੈਚ ਨੂੰ ਜਦੋਂ ਤੁਸੀਂ ਆਪਣੇ ਸਟਾਈਲ ਵਿਚ ਸ਼ਾਮਲ ਕਰ ਲਓਗੇ ਤਾਂ ਗਾਰੰਟੀ ਹੈ ਕਿ ਤੁਸੀਂ ਕਦੀ ਖੁਦ ਦੇ ਸਟਾਈਲ ਤੋਂ ਨਹੀਂ ਅੱਕੋਗੇ। ਇਹ ਸਟਾਈਲ ਕਿਸੇ ਨਾਲ ਮੈਚ ਨਹੀਂ ਹੁੰਦਾ ਕਿਉਂਕਿ ਇਹ ਆਪਣਾ ਖੁਦ ਕ੍ਰਿਏਟ ਕੀਤਾ ਹੁੰਦਾ ਹੈ। ਇਸ ਲਈ ਤੁਹਾਡਾ ਵੱਖ ਨਜ਼ਰ ਆਉਣਾ ਤਾਂ ਤੈਅ ਹੈ।
ਫਿਲਹਾਲ ਤੁਹਾਡੇ ਕੋਲ ਜੋ ਵੀ ਆਊਟਫਿੱਟਸ ਹਨ, ਤੁਸੀਂ ਉਨ੍ਹਾਂ ਨਾਲ ਨਵੇਂ ਸਟਾਈਲ ਕ੍ਰਿਏਟ ਕਰ ਸਕਦੇ ਹੋ। ਜਦੋਂ ਤੁਸੀਂ ਸ਼ਾਪਿੰਗ ਕਰਨ ਲਈ ਜਾਓ ਤਾਂ ਪਹਿਲਾਂ ਇਕ ਲਿਸਟ ਬਣਾ ਲਓ ਕਿ ਤੁਹਾਡੇ ਕੋਲ ਕਿਹੜੇ ਰੰਗ, ਪ੍ਰਿੰਟ ਅਤੇ ਸਟਾਈਲ ਦੇ ਆਊਟਫਿੱਟ ਨਹੀਂ ਹਨ ਅਤੇ ਬਾਜ਼ਾਰ ਜਾ ਕੇ ਓਹੀ ਖਰੀਦੋ। ਮਨਪਸੰਦ ਕਲਰ ਜਾਂ ਪ੍ਰਿੰਟ ਪਹਿਨਣ ਦੇ ਚੱਕਰ ਵਿਚ ਇਕ ਹੀ ਤਰ੍ਹਾਂ ਦੇ ਕੱਪੜੇ ਨਾ ਖਰੀਦ ਲਓ। ਕੁਝ ਡਿਫਰੈਂਟ ਚੀਜ਼ਾਂ ਮਿਲਾ ਕੇ ਤੁਸੀਂ ਆਪਣਾ ਇਕ ਅਜਿਹਾ ਸਟਾਈਲ ਤਿਆਰ ਕਰ ਸਕਦੇ ਹੋ, ਜੋ ਤੁਹਾਡੇ 'ਤੇ ਫੱਬੇ। ਇਹ ਦੂਜਿਆਂ ਤੋਂ ਜਿੰਨਾ ਵੱਖ ਹੋਵੇਗਾ, ਓਨਾ ਹੀ ਤੁਹਾਡੇ 'ਤੇ ਜਚੇਗਾ।
ਮਿਕਸ ਐਂਡ ਮੈਚ ਫਾਰਮੂਲੇ ਦੇ ਚੱਕਰ ਵਿਚ ਅਜਿਹਾ ਕੁਝ ਨਾ ਪਹਿਨੋ, ਜੋ ਇਕ-ਦੂਜੇ ਨਾਲ ਬਿਲਕੁਲ ਵੀ ਮੈਚ ਨਾ ਕਰਦਾ ਹੋਵੇ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਡ੍ਰੈੱਸ ਦੇ ਕਲਰਸ ਤੁਹਾਡੀ ਪ੍ਰਸਨੈਲਿਟੀ ਨਾਲ ਮੈਚ ਕਰਨ। ਅਸੀਂ ਤੁਹਾਨੂੰ ਇਥੇ ਬੈਸਟ ਮਿਕਸ ਐਂਡ ਮੈਚ ਟਿਪਸ ਦੇਵਾਂਗੇ, ਜਿਸ ਨਾਲ ਤੁਹਾਡੇ ਵਾਰਡਰੋਬ 'ਚ ਤੁਹਾਡੇ ਆਊਟਫਿੱਟਸ ਦੀ ਗਿਣਤੀ ਵੀ ਵਧ ਜਾਵੇਗੀ।
ਐਡ ਕਰੋ ਵੱਖ-ਵੱਖ ਲੇਅਰਸ
ਸਮਾਰਟ ਲੁਕ ਲਈ ਤੁਹਾਨੂੰ ਲੇਅਰਿੰਗ ਦਾ ਪ੍ਰਫੈਕਟ ਮਿਕਸ ਮੈਚ ਕਰਨਾ ਹੋਵੇਗਾ ਅਤੇ ਕਲਰ ਕਾਂਬੀਨੇਸ਼ਨ ਦਾ ਵੀ ਖਾਸ ਧਿਆਨ ਰੱਖਣਾ ਹੋਵੇਗਾ। ਵੱਖ-ਵੱਖ ਹੇਮਲਾਈਨਸ ਤੇ ਫੈਬ੍ਰਿਕਸ ਤੁਹਾਨੂੰ ਨਵੀਂ ਲੁਕ ਕ੍ਰਿਏਟ ਕਰਨ 'ਚ ਮਦਦ ਕਰ ਸਕਦੇ ਹਨ। ਲੇਅਰਿੰਗ ਲਈ ਕਲਰਫਲੁ ਟੀ-ਸ਼ਰਟਸ, ਜੈਕੇਟਸ ਅਤੇ ਲੈਗਿੰਗਸ ਨੂੰ ਮਿਕਸ ਮੈਚ ਕਰਕੇ ਪਹਿਨੋ। ਬਲੈਕ ਲੈਗਿੰਗਸ ਨਾਲ ਟਾਪ ਬ੍ਰਾਈਟ ਕਲਰ ਦਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਲੇਅਰਸ ਐਡ ਕਰਨ ਨਾਲ ਤੁਹਾਡੀ ਲੁਕ ਹੋਰ ਵੀ ਜ਼ਿਆਦਾ ਆਕਰਸ਼ਕ ਤੇ ਸੁੰਦਰ ਲੱਗੇਗੀ।
ਅਕਸੈੱਸਰੀਜ਼ ਹੋਵੇ ਸਟਾਈਲਿਸ਼
ਜੇ ਤੁਸੀਂ ਵਾਇਬ੍ਰੈਂਟ ਕਲਰਸ ਦੇ ਫਲਾਵਰ ਪ੍ਰਿੰਟ ਪਹਿਨ ਰਹੇ ਹੋ ਤਾਂ ਅਕਸੈੱਸਰੀਜ਼ ਘੱਟ ਹੀ ਪਹਿਨੋ। ਜੇ ਤੁਸੀਂ ਆਊਟਫਿੱਟਸ ਸਾਦਾ ਜਿਹਾ ਪਹਿਨਿਆ ਹੈ ਤਾਂ ਅਕਸੈੱਸਰੀਜ਼ ਸਟਾਈਲਿਸ਼ ਤੇ ਹੈਵੀ ਪਹਿਨੋ। ਡਿਫਰੈਂਟ ਲੁਕ ਲਈ ਫੰਕੀ ਅਕਸੈੱਸਰੀ ਪਹਿਨ ਸਕਦੇ ਹੋ, ਇਸ ਬੋਰਿੰਗ ਸੋਚ ਤੋਂ ਬਾਹਰ ਆਓ ਅਤੇ ਗੋਲਡਨ, ਸਿਲਵਰ, ਬ੍ਰਾਊਨਜ਼ ਇਕੱਠੇ ਪਹਿਨੋ। ਤੁਹਾਡਾ ਇਹ ਅੰਦਾਜ਼ ਦੂਜਿਆਂ ਨੂੰ ਪਸੰਦ ਆ ਗਿਆ ਤਾਂ ਉਹ ਵੀ ਉਸ ਨੂੰ ਫਾਲੋ ਕਰਨਗੇ ਮਤਲਬ ਤੁਸੀਂ ਟ੍ਰੈਂਡ ਸੈਟਰ ਬਣ ਜਾਓਗੇ।
ਆਊਟਫਿੱਟ ਨਾਲ ਮੈਚ ਕਰੋ
ਦੂਜਿਆਂ ਦੀ ਨਕਲ ਕਰਨ ਦੀ ਥਾਂ ਆਪਣੀ ਲੁਕ ਖੁਦ ਕ੍ਰਿਏਟ ਕਰੋ ਅਤੇ ਉਸੇ ਮੁਤਾਬਕ ਆਊਟਫਿੱਟ ਤੇ ਅਕਸੈੱਸਰੀਜ਼ ਦੀ ਚੋਣ ਕਰੋ। ਨਵਾਂ ਫੈਸ਼ਨ ਰੂਲ ਇਹੀ ਕਹਿੰਦਾ ਹੈ ਕਿ ਸ਼ੂਜ਼ ਅਤੇ ਬੈਗਸ ਦਾ ਕਲਰ ਮੈਚ ਕਰਨਾ ਕਾਫੀ ਬੋਰਿੰਗ ਤੇ ਆਊਟ-ਡੇਟਿਡ ਫੈਸ਼ਨ ਹੈ। ਇਸ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡਾ ਹੈਂਡਬੈਗ ਤੁਹਾਡੇ ਆਊਟਫਿੱਟ ਨਾਲ ਮੈਚ ਕਰਦਾ ਹੋਵੇ। ਇਹ ਤੁਹਾਨੂੰ ਮਾਡ ਤੇ ਟ੍ਰੈਂਡੀ ਲੁਕ ਦੇਵੇਗਾ ਅਤੇ ਤੁਸੀਂ ਸੁੰਦਰ ਤੇ ਗਾਰਜੀਅਸ ਨਜ਼ਰ ਆਓਗੇ। ਤੁਸੀਂ ਇਸ ਸਟਾਈਲ ਨੂੰ ਕਿਸੇ ਵੀ ਮੌਕੇ ਕੈਰੀ ਕਰ ਸਕਦੇ ਹੋ।
ਇੰਡੋ-ਵੈਸਟਰਨ ਫਿਊਜ਼ਨ
ਅੱਜਕਲ ਫੈਸ਼ਨ ਸਟੇਟਮੈਂਟ ਹੈ-'ਜੋ ਜਚੇ ਉਸ ਨੂੰ ਬਿੰਦਾਸ ਪਹਿਨੋ'। ਇੰਡੀਅਨ ਐਥਨਿਕ ਡਿਜ਼ਾਈਨਸ ਤੇ ਆਊਟਫਿੱਟਸ ਵੈਸਟਰਨ ਵੀਅਰ ਨਾਲ ਬੇਹੱਦ ਸੋਫਿਸਟਿਕੇਟਿਡ ਤੇ ਯੂਨੀਕ ਲੁਕ ਦਿੰਦੇ ਹਨ। ਫਿਊਜ਼ਨ ਡ੍ਰੈੱਸ 'ਚ ਰਵਾਇਤੀ ਕੱਪੜਿਆਂ ਦੀ ਅਦਾ ਅਤੇ ਨਜ਼ਾਕਤ ਨਾਲ ਵੈਸਟਰਨ ਵੀਅਰ ਦੀ ਟ੍ਰੈਂਡੀ ਲੁਕ ਵੀ ਬਰਕਰਾਰ ਰਹਿੰਦੀ ਹੈ। ਇੰਡੋ-ਵੈਸਟਰਨ ਫਿਊਜ਼ਨ ਟ੍ਰੀਟਮੈਂਟ ਦਾ ਸਭ ਤੋਂ ਖੂਬਸੂਰਤ ਟ੍ਰੈਂਡ ਹੈ ਸਾੜ੍ਹੀ ਦਾ ਨਵਾਂ ਟਵਿਸਟ। ਸਕਿਨੀ ਜੀਨਸ ਨਾਲ ਸਾੜ੍ਹੀ ਤੁਹਾਨੂੰ ਗਾਰਜੀਅਸ ਲੁਕ ਦੇਵੇਗੀ। ਇਸ ਫੈਸਟਿਵ ਸੀਜ਼ਨ 'ਚ ਇਕ ਵਾਰ ਤੁਸੀਂ ਇਸ ਨੂੰ ਟ੍ਰਾਈ ਜ਼ਰੂਰ ਕਰੋ।
ਸਟੇਟਮੈਂਟ ਪੀਸ
ਆਪਣੀ ਪੁਰਾਣੀ ਡ੍ਰੈੱਸ 'ਚ ਇਕ ਸਟੇਟਮੈਂਟ ਪੀਸ ਐਡ ਕਰਕੇ ਤੁਸੀਂ ਆਪਣੀ ਆਊਟਫਿੱਟ ਨੂੰ ਪੂਰੀ ਤਰ੍ਹਾਂ ਨਵਾਂ ਬਣਾ ਸਕਦੇ ਹੋ ਅਤੇ ਰੋਜ਼ਾਨਾ ਇਕ ਲੁਕ ਹਾਸਲ ਕਰ ਸਕਦੇ ਹੋ। ਇਹ ਸਟੇਟਮੈਂਟ ਨੈੱਕਪੀਸ ਵੀ ਹੋ ਸਕਦਾ ਹੈ ਤੇ ਤੁਹਾਡੇ ਫੁਟਵੀਅਰ ਵੀ। ਆਪਣੀ ਲੁਕਸ ਨੂੰ ਫੈਸੀਨੇਟਿੰਗ ਬਣਾਉਣ ਦਾ ਇਹ ਸ਼ਿਓਰ ਸ਼ਾਟ ਤਰੀਕਾ ਹੈ। ਐਕਸਪੈਰੀਮੈਂਟ ਕਰਨ ਤੋਂ ਘਬਰਾਓ ਨਾ। ਬਸ ਤੁਸੀਂ ਓਹੀ ਕੈਰੀ ਕਰਨਾ ਹੈ, ਜੋ ਤੁਹਾਡੇ 'ਤੇ ਖੂਬ ਜਚੇ ਅਤੇ ਦੇਖੋ ਜਿਵੇਂ ਹੀ ਤੁਸੀਂ ਆਫਿਸ ਜਾਂ ਕਿਸੇ ਫੰਕਸ਼ਨ ਵਿਚ ਪਹੁੰਚੋਗੇ, ਸਾਰਿਆਂ ਦੀਆਂ ਨਜ਼ਰਾਂ ਤੁਹਾਡੇ 'ਤੇ ਹੀ ਟਿਕ ਜਾਣਗੀਆਂ।
ਕਲਰ ਬਲਾਗ
ਵੱਖ-ਵੱਖ ਰੰਗਾਂ ਅਤੇ ਪੈਟਰਨਸ ਨਾਲ ਤੁਸੀਂ ਆਪਣੀ ਕ੍ਰਿਏਟੀਵਿਟੀ ਨਾਲ ਨਵੀਂ ਡ੍ਰੈੱਸ ਤਿਆਰ ਕਰ ਸਕਦੇ ਹੋ। ਵਾਇਬ੍ਰੈਂਟ ਕਲਰਸ ਦੇ ਫਲੋਰਲ ਪ੍ਰਿੰਟ ਵਾਲੀਆਂ ਡ੍ਰੈਸਿਜ਼ ਖੂਬਸੂਰਤ ਲੱਗਦੀਆਂ ਹਨ ਪਰ ਹਫਤੇ ਦੇ ਕੁਝ ਦਿਨ ਅਜਿਹੇ ਵੀ ਹੁੰਦੇ ਹਨ, ਜਦੋਂ ਤੁਸੀਂ ਪ੍ਰਿੰਟਸ ਪਹਿਨਣਾ ਪਸੰਦ ਨਹੀਂ ਕਰਦੇ ਹੋ। ਕਲਰ ਬਲਾਗਿਗ ਦਾ ਮਤਲਬ ਹੈ-ਬ੍ਰਾਈਟ ਕਲਰ ਨਾਲ ਉਸੇ ਤਰ੍ਹਾਂ ਦੇ ਖੂਬਸੂਰਤ ਰੰਗਾਂ ਨੂੰ ਪੇਅਰ ਕਰੋ ਤੇ ਘੱਟ ਤੋਂ ਘੱਟ ਤਿੰਨ ਰੰਗ ਜ਼ਰੂਰ ਹੋਣ। ਬੋਲਡ ਤੇ ਬ੍ਰਾਈਟ ਸ਼ੇਡਸ ਨੂੰ ਆਪਣੇ ਵਾਰਡਰੋਬ 'ਚ ਸ਼ਾਮਲ ਕਰੋ ਅਤੇ ਬੋਰਿੰਗ ਤੇ ਨੀਰਸ ਲੁਕ ਤੋਂ ਦੂਰ ਰਹੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਆਈਲਾਈਨਰ ਨਾਲ ਲਿਆਓ ਅੱਖਾਂ 'ਚ ਨਵੀਂ ਚਮਕ (ਦੇਖੋ ਤਸਵੀਰਾਂ)
NEXT STORY