ਤਲਵੰਡੀ ਭਾਈ (ਗੁਲਾਟੀ)—ਬੀਤੀ ਰਾਤ ਜ਼ੀਰਾ ਰੋਡ 'ਤੇ ਚੋਟੀਆਂ ਟੀ-ਪੁਆਇੰਟ 'ਤੇ ਇਕ ਕਾਰ ਦਾ ਟਾਇਰ ਫਟਣ ਨਾਲ ਉਕਤ ਕਾਰ ਪਲਟੀ ਗਈ। ਇਸ ਹਾਦਸੇ ਵਿਚ ਕਾਰ ਸਵਾਰ 4 ਜਣੇ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚੋਂ 2 ਦੀਆਂ ਲੱਤਾਂ ਟੁੱਟ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਗੌਰਵ ਕੁਮਾਰ ਵਾਸੀ ਫਿਰੋਜ਼ਪੁਰ, ਜਸਪ੍ਰੀਤ ਸਿੰਘ, ਪ੍ਰਭਜੀਤ ਸਿੰਘ ਅਤੇ ਵਿਸ਼ਾਲ ਕੁਮਾਰ ਵਾਸੀਆਨ ਨੀਲੇਵਾਲਾ ਬੀਤੀ ਰਾਤ ਤਲਵੰਡੀ ਭਾਈ ਵਾਲਾ ਫਾਟਕ ਲੱਗਾ ਹੋਣ ਕਰ ਕੇ ਫਰੀਦਕੋਟ ਵਾਲੀ ਸਾਈਡ ਤੋਂ ਰਾਤ ਪਿੰਡ ਨੂੰ ਜਾ ਰਹੇ ਸਨ ਕਿ ਤਲਵੰਡੀ ਭਾਈ ਦੇ ਚੋਟੀਆਂ ਰੋਡ 'ਤੇ ਟੀ-ਪੁਆਇੰਟ ਨੇੜੇ ਇਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਤੋਂ ਪਲਟੀਆਂ ਮਾਰਦੀ ਹੋਈ ਥੱਲੇ ਆਣ ਡਿੱਗੀ। ਇਸ ਹਾਦਸੇ 'ਚ ਗੌਰਵ ਕੁਮਾਰ ਅਤੇ ਜਸਪ੍ਰੀਤ ਸਿੰਘ ਦੀਆਂ ਲੱਤਾਂ ਟੁੱਟ ਗਈਆਂ, ਜਿਨ੍ਹਾਂ ਦਾ ਮੋਗਾ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ ਪ੍ਰਭਜੀਤ ਸਿੰਘ ਅਤੇ ਵਿਸ਼ਾਲ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ।
ਸਰਕਾਰੀ ਦਫਤਰਾਂ ਨੂੰ ਬਿਜਲੀ ਦਾ ਝਟਕਾ ਦੇਣ ਦੀ ਤਿਆਰੀ (ਵੀਡੀਓ)
NEXT STORY