ਫਿਰੋਜ਼ਪੁਰ (ਕੁਮਾਰ, ਸੁਨੀਲ ਵਿੱਕੀ) : ਬੀ. ਐੱਸ. ਐੱਫ. ਦੀ 160 ਬਟਾਲੀਅਨ ਵੱਲੋਂ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਬਹਾਦੁਰ ਕੇ ਦੇ ਇਲਾਕੇ ਵਿੱਚ ਪਾਕਿਸਤਾਨੋਂ ਆਇਆ ਇਕ ਕਾਰਟੂਨ ਸ਼ੇਪ ਦਾ ਗੁਬਾਰਾ ਜ਼ਬਤ ਕੀਤਾ ਗਿਆ ਹੈ। ਇਸ ਗੁਬਾਰੇ ਵਿਚ ਪਾਕਿਸਤਾਨੀ ਕਰੰਸੀ ਦਾ ਇੱਕ 10 ਰੁਪਏ ਦਾ ਨੋਟ ਮਿਲਿਆ ਹੈ ਅਤੇ ਉਸ ’ਤੇ ਇਕ ਮੋਬਾਈਲ ਫੋਨ ਨੰਬਰ ਵੀ ਲਿਖਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਰਡਰ ’ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅਸਮਾਨ ਵਿੱਚ ਇੱਕ ਉੱਡਦੀ ਵਸਤੂ ਨੂੰ ਵੇਖਿਆ, ਜਿਸ ਦੀ ਕੋਈ ਆਵਾਜ਼ ਨਹੀਂ ਸੀ, ਤਾਂ ਉਨ੍ਹਾਂ ਨੇ ਚੌਕਸੀ ਵਰਤਦੇ ਹੋਏ ਤੁਰੰਤ ਉਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਫ਼ਿਲਹਾਲ ਬੀ. ਐੱਸ. ਐੱਫ. ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਟੂਨ ਦੀ ਸ਼ਕਲ ਵਾਲੇ ਗੁਬਾਰੇ ਵਿੱਚ 10 ਰੁਪਏ ਦੀ ਪਾਕਿਸਤਾਨੀ ਕਰੰਸੀ ਨੋਟ ਦੇ ਪਿੱਛੇ ਕੀ ਭੇਦ ਹੈ? ਅਤੇ ਇਸ ’ਤੇ ਜੋ ਮੋਬਾਈਲ ਨੰਬਰ ਲਿਖਿਆ ਹੈ, ਉਸ ਦਾ ਰਾਜ਼ ਕੀ ਹੈ?
ਮੁੜ ਚਰਚਾ 'ਚ ਆਈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ ਕੋਲੋਂ ਬਰਾਮਦ ਹੋਏ 2 ਮੋਬਾਇਲ
NEXT STORY