ਫਿਰੋਜ਼ਪੁਰ (ਕੁਮਾਰ): ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਚਾਈਨੀਜ਼ ਡੋਰ ਵੇਚਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਤੋਂ ਚਾਈਨੀਜ਼ ਡੋਰ ਦੀਆਂ 40 ਚਰਖੀਆਂ ਬਰਾਮਦ ਹੋਈਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੇ ਐੱਚ.ਸੀ. ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਟੈਕਾਂ ਵਾਲੀ ’ਚ ਇਕ ਚੱਕੀ ਦਾ ਕੰਮ ਕਰਦੇ ਵਿਅਕਤੀ ਨੇ ਚਾਈਨੀਸ ਡੋਰ ਰੱਖੀ ਹੋਈ ਹੈ ਤੇ ਉਹ ਚਾਈਨੀਸ ਡੋਰ ਵੇਚਣ ਦੇ ਲਈ ਗ੍ਰਾਹਕਾਂ ਦਾ ਇੰਤਜਾਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਅੀ ਦੇ ਨਾਲ ਜਦ ਦੱਸੀ ਗਈ ਜਗ੍ਹਾ ’ਤੇ ਰੇਡ ਕੀਤਾ ਤਾਂ ਉਥੋਂ 40 ਚਰਖੀਆਂ ਚਾਈਨੀਜ਼ ਡੋਰ ਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਦੇ ਖ਼ਿਲਾਫ਼ ਪੁਲਸ ਨੇ ਥਾਣਾ ਫਿਰੋਜ਼ਪੁਰ ਛਾਉਣੀ ’ਚ 188 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਦੇ ਹੋਏ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।
ਲੋਹੜੀ ਵਾਲੀ ਰਾਤ ਪਿੰਡ ਟਿਵਾਣਾ ਕਲਾਂ ’ਚ ਗੁੰਡਾ ਅਨਸਰਾਂ ਨੇ ਪਾਇਆ ਭੜਥੂ, 2 ਵਿਅਕਤੀ ਜ਼ਖ਼ਮੀ
NEXT STORY