ਫਿਰੋਜ਼ਪੁਰ (ਸੁਨੀਲ)– ਲਿਮਕਾ ਬੁੱਕ ਆਫ ਵਰਲਡ ਰਿਕਾਰਡ ’ਚ 40 ਮਿੰਟ ਲਗਾਤਾਰ ਸ਼ੰਖ ਵਜਾ ਕੇ ਆਪਣਾ ਨਾਂ ਦਰਜ ਕਰਵਾਉਣ ਵਾਲੇ ਪਿੰਡ ਬਜੀਦਪੁਰ ਭੋਮਾ ਵਾਸੀ ਅਜੈ ਪਾਲ ਬਿਸ਼ਨੋਈ ਨੂੰ ਅਬੋਹਰ ਰਤਨ ਮਿਲਿਆ। ਬਹੁਤ ਸਾਦੇ ਜਿਹੇ ਦਿਖਣ ਵਾਲੇ ਅਜੈ ਪਾਲ ਇਕ ਸੰਪੰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਸ਼ੰਖ ਵਜਾਉਣ ਦਾ ਸ਼ੌਕ ਉਨ੍ਹਾਂ ਦਾ ਹੌਲੀ-ਹੌਲੀ ਜਨੂਨ ਬਣ ਗਿਆ ਅਤੇ ਇਸੇ ਕਾਰਨ ਉਨ੍ਹਾਂ ਆਪਣਾ ਨਾਂ ਲਿਮਕਾ ਬੁੱਕ ’ਚ ਦਰਜ ਕਰਵਾਇਆ। ਮੇਰਾ ਅਬੋਹਰ ਟੀਮ ਨੇ ਜਦ ਇਨ੍ਹਾਂ ਦੇ ਪ੍ਰਮਾਣ ਪੱਤਰ ’ਤੇ ਲਿਮਕਾ ਬੁੱਕ ’ਚ ਇਨ੍ਹਾਂ ਦੇ ਨਾਂ ਪੰਨੇ ’ਤੇ ਦਰਜ ਦੇਖਿਆ ਤਾਂ ਉਨ੍ਹਾਂ ਆਪਣਾ ਅਗਲਾ ਅਬੋਹਰ ਰਤਨ ਦੇਣ ਦਾ ਫੈਸਲਾ ਲਿਆ। ਮੇਰਾ ਅਬੋਹਰ ਦੇ ਪ੍ਰਮੁੱਖ ਐਡਵੋਕੇਟ ਅਮਿਤ ਅਸੀਜਾ ਬਾਵਾ, ਪ੍ਰਮੁਖ ਤੇਜਿੰਦਰ ਸਿੰਘ ਖਾਲਸਾ, ਗਰੀਨ ਟੀਮ ਇੰਚਾਰਜ ਮੇਰਾ ਅਬੋਹਰ ਰਾਜੀਵ ਗੋਦਾਰਾ, ਇਸ਼ਾਂਤ ਜੂਨੇਜਾ, ਅਮਿਤ ਸਿਡਾਨਾ, ਡਾ. ਵਿਸ਼ਾਲ, ਐਡਵੋਕੇਟ ਧੀਰਜ ਤੇ ਹੋਰ ਟੀਮ ਸਹਿਯੋਗੀ ਦੇ ਨਾਲ ਮਿਲ ਕੇ ਮੇਰਾ ਅਬੋਹਰ ਰਤਨ ਦੇਣ ਲਈ ਰਿਟਾਇਰਡ ਉਪਮੰਡਲ ਅਧਿਕਾਰੀ ਬੀ. ਐੱਲ. ਸਿੱਕਾ ਦੇ ਘਰ ਨੂੰ ਚੁਣਿਆ। ਜ਼ਿਕਰਯੋਗ ਹੈ ਕਿ ਸਿੱਕਾ ਵੀ ਟੀਮ ਤੋਂ ਅਬੋਹਰ ਰਤਨ ਨਾਲ ਨਿਵਾਜੇ ਜਾ ਚੁੱਕੇ ਹਨ। ਮੇਰਾ ਅਬੋਹਰ ਪ੍ਰਮੁੱਖ ਐਡਵੋਕੇਟ ਅਮਿਤ ਅਸੀਜਾ ਬਾਵਾ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਅਜੈ ਪਾਲ ਜਲਦ ਹੀ ਆਪਣਾ ਨਾਂ ਗਿਨਿਜ਼ ਬੁੱਕ ਆਫ ਵਰਲਡ ਰਿਕਾਰਡ ਲਈ ਵੀ ਭੇਜਣ ਵਾਲੇ ਹਨ। ਇਸ ਮੌਕੇ ਸ਼ਹਿਰ ਦੇ ਕੁਝ ਪਤਵੰਤੇ ਵਿਅਕਤੀ ਤੇ ਐਡਵੋਕੇਟ ਦੇਸਰਾਜ ਕੰਬੋਜ ਵੀ ਹਾਜ਼ਰ ਸਨ।
ਸੀਵਰੇਜ ਬੋਰਡ ਦੀ ਲਾਪ੍ਰਵਾਹੀ ਨਾਲ ਆਵਾਰਾ ਸਾਨ੍ਹ ਦੀ ਮੌਤ
NEXT STORY