ਫਿਰੋਜ਼ਪੁਰ (ਨਾਗਪਾਲ)– ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਸਿਵਲ ਹਸਪਤਾਲ ਵਿਖੇ ਪ੍ਰਧਾਨ ਅਸ਼ਵਨੀ ਪਰੂਥੀ ਦੀ ਅਗਵਾਈ ਹੇਠ ਖੂਨ ਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਸਿਵਲ ਹਸਪਤਾਲ ਫਾਜ਼ਿਲਕਾ ਦੇ ਐੱਸ. ਐੱਮ. ਓ. ਡਾ. ਚੰਦਰ ਮੋਹਨ ਕਟਾਰੀਆ ਨੇ ਕੀਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਅਸ਼ਵਨੀ ਪਰੂਥੀ ਅਤੇ ਪ੍ਰਾਜੈਕਟ ਚੇਅਰਮੈਨ ਸੁਸ਼ੀਲ ਗਰੋਵਰ ਨੇ ਦੱਸਿਆ ਕਿ ਕੈਂਪ ’ਚ 45 ਨੌਜਵਾਨਾਂ ਨੇ ਖੂਨ ਦਾਨ ਕੀਤਾ, ਜਿਨ੍ਹਾਂ ਨੂੰ ਕਲੱਬ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਗੁਰਵਿੰਦਰ ਸਿੰਘ, ਰਿਜਨ ਚੇਅਰਮੈਨ ਐਡਵੋਕੇਟ ਰਿਤੇਸ਼ ਗਗਨੇਜਾ, ਕੈਸ਼ੀਅਰ ਸੰਜੀਵ ਗਰੋਵਰ, ਪੀ. ਆਰ. ਓ. ਈਸ਼ਵਿੰਦਰ ਸਿੰਘ, ਸ਼ੇਖਰ ਛਾਬਡ਼ਾ ਐਡਵੋਕੇਟ, ਨਰਿੰਦਰ ਸਚਦੇਵਾ, ਅਸ਼ੋਕ ਵਾਟਸ, ਨਰੇਸ਼ ਜੁਨੇਜਾ, ਰਾਧੇ ਵਰਮਾ, ਗੁਰਮੀਤ ਸਿੰਘ, ਮਨੀਸ਼ ਕਸਰੀਜਾ, ਮੁਸਕਾਨ ਵਰਮਾ ਆਦਿ ਨੇ ਖੂਨ ਦਾਨ ਕੀਤਾ।
ਦਾਣਾ ਮੰਡੀ ਮੱਖੂ ’ਚ ਬਾਸਮਤੀ 1121 ਦੀ ਆਮਦ ਜ਼ੋਰਾਂ ’ਤੇ
NEXT STORY