ਫਿਰੋਜ਼ਪੁਰ (ਕੁਲਦੀਪ)– ਭਾਜਪਾ ’ਚ ਸਭ ਤੋਂ ਮਹੱਤਵਪੂਰਨ ਅਹੁਦਾ ਸਮਝੇ ਜਾਂਦੇ ਜ਼ਿਲਾ ਮਹਾ ਮੰਤਰੀ ਦੇ ਅਹੁਦੇ ਉਪਰ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਅਤੇ ਆਈ. ਟੀ. ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਸੰਧੂ ਨੂੰ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਵੱਲੋਂ ਕੀਤੀ ਗਈ। ਇਸ ਨਿਯੁਕਤੀ ਨਾਲ ਨੌਜਵਾਨ ਵਰਗ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਮਰਜੀਤ ਸਿੰਘ ਸੰਧੂ ਪੇਸ਼ੇ ਵਜੋਂ ਵਕੀਲ ਹਨ ਅਤੇ ਲੰਮੇ ਸਮੇਂ ਤੋਂ ਭਾਜਪਾ ਨਾਲ ਜੁਡ਼ੇ ਹੋਏ ਹਨ ਅਤੇ ਪਿਛਲੇ ਸਮੇਂ ’ਚ ਕਿਸਾਨ ਮੋਰਚਾ ਪ੍ਰਧਾਨ, ਜ਼ਿਲਾ ਉਪ ਪ੍ਰਧਾਨ, ਆਈ. ਟੀ. ਵਿੰਗ ਸੂਬਾ ਇੰਚਾਰਜ ਵੀ ਰਹਿ ਚੁੱਕੇ ਹਨ। ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਵਕੀਲ ਸੰਧੂ ਨੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ, ਕਿਸਾਨ ਮੋਰਚਾ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਕਟੋਰਾ, ਜ਼ਿਲਾ ਪ੍ਰਧਾਨ ਦਵਿੰਦਰ ਬਜਾਜ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਸ਼ਵਨੀ ਗਰੋਵਰ, ਵਿਜੈ ਅਟਵਾਲ, ਅਸ਼ਵਨੀ ਧੀਂਗਡ਼ਾ, ਦਰਸ਼ਨ ਸਿੰਘ ਮੈਂਬਰ ਬਲਾਕ ਸੰਮਤੀ, ਅਨਿਾਸ਼ ਗੁਪਤਾ, ਗੁਰਚਰਨ ਸਿੰਘ ਸੰਧੂ, ਮਲਕੀਤ ਸਿੰਘ, ਰਾਜੇਸ਼ ਨਿੰਦੀ ਐੱਮ. ਸੀ., ਕਰਮਜੀਤ ਸਿੰਘ, ਸੰਜੀਵ ਕੁਮਾਰ, ਜੱਗਾ ਐੱਮ. ਸੀ., ਪ੍ਰਦੀਪ, ਪ੍ਰਵੀਨ ਭੋਲੇਵਾਸੀਆ, ਰਾਜਾ ਸੰਧੂ, ਸਾਹਿਲ ਗੁਪਤਾ, ਰਾਜੀਵ ਧਵਨ, ਮਨਜੀਤ ਸਿੰਘ ਸੰਧੂ, ਬਲਿਹਾਰ ਸਿੰਘ, ਅਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਥਾਣਾ ਖੂਈਆਂ ਸਰਵਰ ਦੀ ਪੁਰਾਣੀ ਬਿਲਡਿੰਗ ਨੂੰ ਚਮਕਾਇਆ
NEXT STORY