ਆਟੋ ਡੈਸਕ- 2018 Fiat Panda ਇਟਲੀ ਦੀ ਕਾਰ ਨਿਰਮਾਤਾ ਕੰਪਨੀ ਵੱਲੋਂ ਪੇਸ਼ ਕੀਤੀ ਗਈ ਇਕ ਲੋਕਪ੍ਰਿਅ ਹੈਚਬੈਕ ਕਾਰ ਹੈ, ਪਰ ਇਹ ਕਾਰ ਇਨ ਦਿਨੀਂ ਆਪਣੀ ਪਰਫਾਰਮੈਂਸ ਲਈ ਨਹੀਂ ਸਗੋਂ ਆਪਣੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ 'ਚ ਹੈ। ਦਰਅਸਲ Euro NCAP ਦੇ ਕਾਰ ਕਰੈਸ਼ ਟੈਸਟ 'ਚ ਇਸ ਕਾਰ 0 ਸਟਾਰ ਮਿਲੀਆ ਹੈ। Fiat Panda ਦਾ ਇਹ ਸਕੋਰ ਹੁਣ ਤੱਕ ਦੀ ਸਭ ਤੋਂ ਖ਼ਰਾਬ ਪਰਫਾਰਮੈਂਸ ਹੈ। Euro NCAP ਦੇ ਵੱਲੋਂ ਕਰਾਏ ਗਏ ਟੈਸਟ 'ਚ ਕਈ ਰਾਊਂਡਸ ਤੇ ਪੈਰਾਮੀਟਰਸ ਸਨ ਜਿਨ੍ਹਾਂ ਤੋਂ ਕਾਰ ਨੂੰ ਗੁਜ਼ਰਨਾ ਸੀ। ਇਸ ਪੈਰਾਮੀਟਰਸ 'ਚ ਫਰੰਟਲ ਆਫਸੇਟ ਕਰੈਸ਼ ਟੈਸਟ, ਫੁੱਲ ਫਰੰਟਲ ਟੈਸਟ, ਪੇਡੇਸਟਰੀਅਨ ਟੈਸਟ ਸ਼ਾਮਲ ਸਨ। 6iat Panda ਦਾ ਕੰਪਾਰਟਮੈਂਟ ਫਰੰਟਲ ਆਫ ਟੈਸਟ 'ਚ ਸਟੇਬਲ ਰਿਹਾ, ਪਰ ਡਮੀ 'ਚ ਕਮਜ਼ੋਰ ਚੈਸਟ ਕੰਪ੍ਰੇਸ਼ਨ ਦੀ ਰੀਡਿੰਗ ਮਿਲੀ।
ਟੈਸਟ ਦੇ ਦੌਰਾਨ ਪਾਇਆ ਗਿਆ ਹੈ ਕਿ ਘੁਟਨਾ ਤੇ ਪੱਟ ਦੀ ਹੱਡੀ ਨੂੰ ਲੈ ਕੇ ਇਸ 'ਚ ਸੁਰੱਖਿਆ ਦਿੱਤੀ ਗਈ ਹੈ। ਪਰ ਫੁਲ ਫਰੰਟਲ ਟੈਸਟ 'ਚ ਸਿਰ ਤੇ ਗਲੇ ਨੂੰ ਲੈ ਕੇ ਸੁਰੱਖਿਆ ਕਮਜ਼ੋਰ ਦਿੱਖੀ। ਕਾਰ ਦੇ ਰਿਜਲਟ ਨੂੰ ਲੈ ਕੇ Euro NCAP ਦੇ ਜਨਰਲ ਸੈਕੇਟਰਰੀ ਮੀਸ਼ੇਲ ਵੈਨ ਰੇਟਿਨਜਨ ਨੇ ਕਿਹਾ, ਇਹ ਬਹੂਤ ਬਦਕਿਸਮਤੀ ਭੱਰਿਆ ਹੈ ਕਿ ਇਕ ਬਰਾਂਡ ਨਵੀਂ ਕਾਰ ਜੋ ਕਿ ਸਾਲ 2018 'ਚ ਵਿਕਰੀ ਲਈ ਪੇਸ਼ ਕੀਤੀ ਗਈ ਉਸ ਵਿੱਚ ਆਟੋਨਾਮਸ ਬਰੇਕਿੰਗ ਸਿਸਟਮ ਤੇ ਲੇਨ ਅਸਿਸਟੈਂਟ ਜਿਹੇ ਫੀਚਰਸ ਨਹੀਂ ਦਿੱਤੇ ਗਏ ਹਨ।
BSNL ਦੇ ਇਨ੍ਹਾਂ ਪਲਾਨਜ਼ ’ਚ ਮਿਲ ਰਿਹੈ 6 ਗੁਣਾ ਜ਼ਿਆਦਾ ਡਾਟਾ
NEXT STORY