ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੀ ਨਵੀਂ ਸਪੋਰਟਸ ਬਾਈਕ Honda CBR650R ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 7.7 ਲੱਖ ਰੁਪਏ ਰੱਖੀ ਗਈ ਹੈ। ਇਸ ਬਾਈਕ ਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਵਿਚ ਪਾਵਰ ਲਈ 649cc, ਲਿਕੁਇਡ-ਕੂਲਡ, ਇਨਲਾਈਨ-4 ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਦੇ ਗਲੋਬਲ ਵੇਰੀਐਂਟ ਦਾ ਇੰਜਣ 12,000 rpm ’ਤੇ 94 bhp ਦੀ ਪਾਵਰ ਅਤੇ 8500 rpm ’ਤੇ 64 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਹਾਲਾਂਕਿ, ਭਾਰਤੀ ਵਰਜਨ ਵਾਲੀ ਬਾਈਕ ਦਾ ਆਊਟਪੁਟ, ਅੰਤਰਰਾਸ਼ਟਰੀ ਮਾਡਲ ਤੋਂ ਅਲੱਗ ਹੈ। ਭਾਰਤੀ ਸਪੈਸੀਫਿਕੇਸ਼ਨ ਵਾਲੀ ਬਾਈਕ ਦਾ ਇੰਜਣ 11,500 rpm ’ਤੇ 87 bhp ਦੀ ਪਾਵਰ ਅਤੇ 8000 rpm ’ਤੇ 60.1 Nm ਦਾ ਟਾਰਕ ਪੈਦਾ ਕਰਦਾ ਹੈ।
ਵੇਰੀਐਂਟ
ਨਵੀਂ CBR650R ਭਾਰਤੀ ਬਾਜ਼ਾਰ ’ਚ ਦੋ ਕਲਰ ਵੇਰੀਐਂਟ ’ਚ ਲਾਂਚ ਕੀਤੀ ਗਈ ਹੈ। ਇਨ੍ਹਾਂ ’ਚ ਗ੍ਰੈਂਡ ਪ੍ਰਿਕਸ ਰੈੱਡ ਅਤੇ ਮੈਟੇ ਗਨਪਾਊਡਰ ਬਲੈਕ ਸ਼ਾਮਲ ਹਨ।
ਬ੍ਰੇਕਿੰਗ
ਹੋਂਡਾ CBR650R ਦੇ ਫਰੰਟ ’ਚ 310 mm ਦੀ ਟਵਿਨ ਫਰੰਟ ਡਿਸਕ ਬ੍ਰੇਕ ਹੈ। ਉਥੇ ਹੀ ਇਸ ਦੇ ਰੀਅਰ ’ਚ 240 mm ਦੀ ਸਿੰਗਲ ਡਿਸਕ ਬ੍ਰੇਕ ਦਿੱਤੀ ਗਈ ਹੈ। ਇਸ ਬਾਈਕ ’ਚ ਡਿਊਲ ਚੈਨਲ ABS ਬਤੌਰ ਸਟੈਂਡਰਡ ਦਿੱਤਾ ਗਿਆ ਹੈ।
ਸਸਪੈਂਸ਼ਨ
2019 ਹੋਂਡਾ CBR650R ਦੇ ਫਰੰਟ ’ਚ 41 mm ਅਡਜਸਟੇਬਲ ਸ਼ੋਵਾ ਸੈਪਰੇਟ ਫਾਰਕ ਫੰਕਸ਼ਨ (SFF) ਦੇ ਨਾਲ ਅਪਸਾਈਡ ਡਾਊਨ ਫੋਰਕ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਰੀਅਰ ’ਚ ਪ੍ਰੀਲੋਡ ਅਡਜਸਟੇਬਲ ਪ੍ਰੋ-ਲਿੰਗ ਮੋਨੋਸ਼ਾਕ ਦਿੱਤਾ ਹੈ।
ਫੀਚਰਜ਼
ਹੋਂਡਾ CBR650F ਦੀ ਥਾਂ ਹੁਣ ਨਵੀਂ CBR650R ’ਚ ‘R’ ਸਫਿਕਸ ਦਿੱਤਾ ਗਿਆ ਹੈ। ਇਸ ਬਾਈਕ ’ਚ ਫੁੱਲ-ਐੱਲ.ਈ.ਡੀ. ਲਾਈਟਿੰਗ ਅਤੇ ਡਿਜੀਟਲ ਐੱਲ.ਸੀ.ਡੀ. ਡਿਸਪਲੇਅ ਹੈ। CBR650R ਦੀ ਚੈਸੀ CBR650F ਦੇ ਮੁਕਾਬਲੇ 6 ਕਿਲੋਗ੍ਰਾਮ ਹਲਕੀ ਹੈ।
ਡਿਸਪਲੇਅ ਟੁੱਟਣ ਦੇ ਮਾਮਲੇ ਤੋਂ ਬਾਅਦ ਸੈਮਸੰਗ ਨੇ ਟਾਲੇ Galaxy Fold ਦੇ ਲਾਂਚ ਈਵੈਂਟ
NEXT STORY