ਜਲੰਧਰ- ਵੀਡੀਓ ਗੇਮ ਇੰਡਸਟਰੀ ਬੀਤੇ ਸਾਲ ਉਸ ਸਮੇਂ ਆਪਣੇ ਇਕ ਬਹੁਤ ਹੀ ਭਾਵੁਕ ਮੈਂਬਰ ਨੂੰ ਗਵਾ ਬੈਠੀ ਜਦੋਂ ਨਿੰਟੈਂਡੋ ਦੇ ਸੀ.ਈ.ਓ. ਸਤੋਰੂ ਇਵਾਟਾ (Satoru Iwata) ਦੇ ਗੁਜ਼ਰ ਜਾਣ ਦਾ ਪਤਾ ਲੱਗਾ ਸੀ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਸਨਮਾਨਿਤ ਕੀਤਾ ਗਿਆ ਸੀ। ਸੈਨਫ੍ਰਾਂਸਿਸਕੋ 'ਚ ਚੱਲ ਰਹੇ ਗੇਮ ਡਵੈਲਪਰ ਕਾਨਫ੍ਰੈਂਸ ਦੇ ਚੁਆਇਸ ਅਵਾਰਡ ਦੌਰਾਨ ਬ੍ਰੈਡ ਆਰਟਿਸਟ ਡੇਵਿਡ ਹੈਲਮੈਨ ਵੱਲੋਂ ਸਤੋਰੂ ਇਵਾਟਾ ਨੂੰ ਇਕ ਮਹਾਨ ਗੇਮ ਡਵੈਲਪਰ ਵਜੋਂ ਐਨੀਮੇਟਿਡ ਵੀਡੀਓ ਪੇਸ਼ ਕਰ ਕੇ ਸ਼ਰਧਾਜਲੀ ਦਿੱਤੀ ਗਈ।
ਇਸ ਐਨੀਮੇਟਿਡ ਵੀਡੀਓ 'ਚ ਇਵਾਟਾ ਵੱਲੋਂ ਰੀਲੀਜ਼ ਕੀਤੇ ਗਏ ਨਿੰਟੈਂਡੋ ਪ੍ਰੋਡਕਟਸ ਜਿਵੇਂ ਕਿ ਨਿੰਟੈਂਡੋ ਜੀ.ਐੱਸ., ਬਰੇਨ ਟਰੇਨਿੰਗ, Wii ਦੇ ਮੋਸ਼ਨ ਕੰਟਰੋਲਰ ਰਿਮੋਟ ਆਦਿ ਨੂੰ ਇਕ ਪੈਨਸਿਲ ਡਰਾਇੰਗ ਦੁਆਰਾ ਦਿਖਾਇਆ ਗਿਆ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਸਤੋਰੂ ਇਵਾਟਾ ਭਾਂਵੇ ਚਲੇ ਗਏ ਹਨ ਪਰ ਉਨ੍ਹਾਂ ਦੀ ਵਿਰਾਸਤ ਲੰਬੇ ਸਮੇਂ ਤੱਕ ਰਹੇਗੀ।
ਸਲੋ ਇੰਟਰਨੈੱਟ ਨੂੰ ਲੈ ਕੇ ਖੋਜ਼ਕਾਰਾਂ ਨੇ ਕੀਤਾ ਅਹਿਮ ਖੁਲਾਸਾ
NEXT STORY