ਗੈਜੇਟ ਡੈਸਕ– ਸੈਮਸੰਗ ਤੋਂ ਬਾਅਦ ਉਸ ਦੀ ਦੱਖਣ ਕੋਰੀਆਈ ਵਿਰੋਧੀ ਕੰਪਨੀ ਐੱਲ.ਜੀ. ਨੇ ਵੀ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਦਾ ਸੰਕੇਤ ਦਿੱਤਾ ਹੈ। ਸਮਾਰਟਫੋਨ ਨਿਰਮਾਤਾ ਨੇ ਯੂਰਪੀ ਯੂਨੀਅਨ ਇੰਟਲੈਕਚੁਅਲ ਪ੍ਰੋਪਰਟੀ ਆਫੀਸ (ਈ.ਯੂ.ਆਈ.ਪੀ.ਓ.) ਦੇ ਸਾਹਮਣੇ ਤਿੰਨ ਬ੍ਰਾਂਡ ਨਾਂ ਪੰਜੀਕਰਨ ਲਈ ਦਿੱਤੇ ਹਨ ਜੋ ਕਿ ‘ਫਲੈਕਸ’, ‘ਫੋਲਡੀ’ ਅਤੇ ‘ਡੁਪਲੈਕਸ’ ਹਨ।
ਐਨਗੈਜੇਟ ਦੀ ਸ਼ੁੱਕਰਵਾਰ ਦੇਰ ਰਾਤ ਨੂੰ ਜਾਰੀ ਕੀਤੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਿੰਨੇ ਅਰਜ਼ੀਆਂ ਕਲਾਸ 9 ਸ਼੍ਰੇਣੀ ਦੀਆਂ ਹਨ ਜਿਸ ਵਿਚ ਸਮਾਰਟਫੋਨ ਵੀ ਸ਼ਾਮਲ ਹੈ। ਐੱਲ.ਜੀ. ਨੇ ਕਾਫੀ ਸੋਚ-ਸਮਝ ਕੇ ਨਾਂ ਦੀ ਚੋਣ ਕੀਤੀ ਹੈ ਤਾਂ ਜੋ ਭਵਿੱਖ ’ਚ ਸਮਾਰਟਫੋਨ ਤੋਂ ਇਲਾਵਾ ਹੋਰ ਡਿਵਾਈਸਾਂ ਨੂੰ ਵੀ ਫੋਲਡੇਬਲ ਬਣਾ ਸਕੇ।
ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਨਾਂ ਸਮਾਰਟਫੋਨ ਲਈ ਇਸਤੇਮਾਲ ’ਚ ਆਉਣਗੇ ਜਾਂ ਕਿਸੇ ਹੋਰ ਡਿਵਾਈਸ ਲਈ। ਫੋਨਐਰੀਨਾ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਹਲੇ ਦੋਵੇਂ ਨਾਂ ‘ਫਲੈਕਸੀ’ ਅਤੇ ‘ਫੋਲਡੀ’, ਸੈਮਸੰਗ ਦੀ ਗਲੈਕਸੀ ਐੱਫ ਅਤੇ ਹੁਵਾਵੇਈ ਦੀ ਫਲੈਕਸੀ/ਫਲੈਕਸ ਟ੍ਰੇਡਮਾਰਕ ਦੀ ਤਰਜ ’ਤੇ ਹਨ। ਜਦੋਂ ਕਿ ‘ਡੁਪਲੈਕਸ’ ਥੋੜ੍ਹਾ ਹਟ ਕੇ ਹੈ ਕਿਉਂਕਿ ਗੂਗਲ ਇਸ ਸ਼ਬਦ ਦਾ ਇਸਤੇਮਾਲ ਏ.ਆਈ. ਕਾਲ-ਮੇਕਿੰਗ ਫੀਚਰ ਲਈ ਕਰ ਰਿਹਾ ਹੈ।
ਸੈਮਸੰਗ ਦੇ ਟ੍ਰਿਪਲ ਕੈਮਰੇ ਵਾਲੇ ਗਲੈਕਸੀ A7 'ਤੇ ਮਿਲ ਰਹੀ ਹੈ ਭਾਰੀ ਦੀ ਛੋਟ
NEXT STORY