ਗੈਜੇਟ ਡੈਸਕ : ਟੈਲੀਕਾਮ ਕੰਪਨੀਆਂ ਇਨ੍ਹੀਂ ਦਿਨੀਂ ਯੂਜ਼ਰਸ ਨੂੰ ਲੁਭਾਉਣ ਲਈ ਨਵੇਂ-ਨਵੇਂ ਪਲਾਨਸ ਲਾਂਚ ਕਰ ਰਹੀਆਂ ਹਨ। Airtel ਨੇ ਆਪਣੇ ਪ੍ਰੀਪੇਡ ਪਲਾਨਸ ਦੇ ਪੋਰਟਫੋਲੀਓ ਨੂੰ ਵਧਾਉਂਦੇ ਹੋਏ 448 ਰੁਪਏ ਅਤੇ 599 ਰੁਪਏ ਵਾਲੇ 2 ਨਵੇਂ ਪਲਾਨਸ ਪੇਸ਼ ਕਰ ਦਿੱਤੇ ਹਨ। ਇਨ੍ਹਾਂ ਪਲਾਨਸ ਵਿਚ ਯੂਜ਼ਰਸ ਨੂੰ ਰੋਜ਼ਾਨਾ 3ਜੀਬੀ ਡਾਟਾ ਅਤੇ ਫਰੀ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਹੋਰ ਵੀ ਕਈ ਐਡੀਸ਼ਨ ਫ਼ਾਇਦੇ ਇਨ੍ਹਾਂ ਵਿਚ ਮਿਲ ਰਹੇ ਹਨ।
448 ਰੁਪਏ ਵਾਲੇ ਪਲਾਨ ਵਿਚ ਮਿਲਣਗੇ ਇਹ ਫ਼ਾਇਦੇ
ਇਸ ਪਲਾਨ ਨੂੰ 28 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ, ਜਿਸ ਵਿਚ ਯੂਜ਼ਰਸ ਨੂੰ ਰੋਜ਼ਾਨਾ 3 ਜੀਬੀ ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਦੇਸ਼ ਭਰ ਵਿਚ ਕਿਸੇ ਵੀ ਨੈੱਟਵਰਕ'ਤੇ ਟਰੂ ਅਨਲਿਮਿਟਡ ਕਾਲਿੰਗ ਦਿੱਤੀ ਜਾ ਰਹੀ ਹੈ। ਇਸ ਪਲਾਨ ਵਿਚ ਰੋਜ਼ਾਨਾ 100 ਫਰੀ ਐਸ.ਐਮ.ਐਸ. ਮਿਲਦੇ ਹਨ। ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ ਇਸ ਪਲਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਯੂਜ਼ਰਸ ਨੂੰ Disney+ Hotstar VIP ਦੀ ਫਰੀ ਸਬਸਕ੍ਰਿਰਪਸ਼ਨ ਦਿੱਤੀ ਜਾ ਰਹੀ ਹੈ।
599 ਰੁਪਏ ਵਾਲਾ ਪਲਾਨ
Airtel ਦੇ ਇਸ ਪਲਾਨ ਨੂੰ ਵੀ Disney+ Hotstar ਦੀ ਫਰੀ ਸਬਸਕ੍ਰਿਪਸ਼ਨ ਨਾਲ ਲਿਆਇਆ ਗਿਆ ਹੈ। ਫ਼ਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਰੋਜ਼ਾਨਾ ਰੋਜ 2 ਜੀਬੀ ਡਾਟਾ ਆਫ਼ਰ ਕੀਤਾ ਜਾ ਰਿਹਾ ਹੈ ਅਤੇ ਸਾਰੇ ਨੈੱਟਵਰਕ 'ਤੇ ਅਨਲਿਮਿਟਡ ਫਰੀ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। 56 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ ਇਸ ਪਲਾਨ ਵਿਚ ਹਰ ਦਿਨ 100 ਫਰੀ ਐਸ.ਐਮ.ਐਸ. ਮਿਲਦੇ ਹਨ।
ਜੇਕਰ ਤੁਸੀਂ ਵੀ Truecaller ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ
NEXT STORY